ਇਹ ਅਦਾਕਾਰਾ ਐਕਟਿੰਗ ਦੇ ਨਾਲ-ਨਾਲ ਰਾਤ ਨੂੰ ਆਟੋ ਚਲਾਉਣ ਦਾ ਕਰਦੀ ਹੈ ਕੰਮ, ਬਾਲੀਵੁੱਡ ਅਦਾਕਾਰ ਬੋਮਨ ਈਰਾਨੀ ਨੇ ਸ਼ੇਅਰ ਕੀਤੀ ਵੀਡਿਓ 

written by Rupinder Kaler | May 04, 2019

ਬਾਲੀਵੁੱਡ ਐਕਟਰ ਬੋਮਨ ਈਰਾਨੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਮਹਿਲਾ ਆਟੋਚਾਲਕ ਦੇ ਨਾਲ ਬੈਠਕੇ ਉਸ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਨੂੰ ਲੋਕਾ ਨੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਹੈ । ਲੋਕ ਇਸ ਵੀਡਿਓ ਤੇ ਕਮੈਂਟ ਕਰਕੇ ਔਰਤ ਦੇ ਜਜ਼ਬੇ ਨੂੰ ਸਲਾਮ ਕਰ ਰਹੇ  ਹਨ ।

ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਬੋਮਨ ਮਹਿਲਾ ਆਟੋ ਡਰਾਈਵਰ ਨਾਲ ਫੋਟੋ ਖਿਚਵਾਉਂਦੇ ਹਨ । ਮਹਿਲਾ ਡਰਾਈਵਰ ਇਸ ਸਭ ਨੂੰ ਲੈ ਕੇ ਬਹੁਤ ਖੁਸ਼ ਹੁੰਦੀ ਹੈ । ਇਸ ਤੋਂ ਬਾਅਦ ਬੋਮਨ ਦੱਸਦੇ ਹਨ ਕਿ ਆਟੋ ਚਲਾਉਣ ਵਾਲੀ ਔਰਤ ਦਾ ਨਾਂ ਲਕਸ਼ਮੀ ਹੈ, ਉਹ ਮਰਾਠੀ ਲੜੀਵਾਰ ਨਾਟਕਾਂ ਵਿੱਚ ਕੰਮ ਕਰਦੀ ਹੈ ਤੇ ਰਾਤ ਨੂੰ ਮੁੰਬਈ ਦੀਆਂ ਸੜ੍ਹਕਾਂ ਤੇ ਆਟੋ ਚਲਾਉਣ ਦਾ ਕੰਮ ਕਰਦੀ ਹੈ ।

https://www.instagram.com/p/Bw_uaV3HA_T/?utm_source=ig_embed

ਵੀਡਿਓ ਨੂੰ ਪੋਸਟ ਕਰਨ ਦੇ ਨਾਲ ਨਾਲ ਬੋਮਨ ਨੇ ਲਕਸ਼ਮੀ ਲਈ ਇੱਕ ਮੈਸੇਜ ਵੀ ਲਿਖਿਆ ਹੈ । ਜਿਸ ਵਿੱਚ ਉਹਨਾਂ ਨੇ ਲਕਸ਼ਮੀ ਨੂੰ ਰੀਅਲ ਲਾਈਫ ਹੀਰੋ ਕਿਹਾ ਹੈ ।

0 Comments
0

You may also like