ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਤਸਵੀਰ ਆਈ ਸਾਹਮਣੇ, ਸਟੈਚੂ ਦੇਖ ਕੇ ਭਾਵੁਕ ਹੋਇਆ ਸ਼੍ਰੀਦੇਵੀ ਦਾ ਪੂਰਾ ਪਰਿਵਾਰ

Written by  Rupinder Kaler   |  September 04th 2019 01:57 PM  |  Updated: September 04th 2019 01:57 PM

ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਤਸਵੀਰ ਆਈ ਸਾਹਮਣੇ, ਸਟੈਚੂ ਦੇਖ ਕੇ ਭਾਵੁਕ ਹੋਇਆ ਸ਼੍ਰੀਦੇਵੀ ਦਾ ਪੂਰਾ ਪਰਿਵਾਰ

ਸਿੰਗਾਪੁਰ ਦੇ ਮੈਡਮ ਤੁਸ਼ਾਦ ਮਿਊਜ਼ੀਅਮ ਵਿੱਚ ਸ਼੍ਰੀਦੇਵੀ ਦਾ ਪੁਤਲਾ ਸਥਾਪਿਤ ਕੀਤਾ ਗਿਆ ਹੈ । ਇਸ ਮੌਕੇ ਬੋਨੀ ਕਪੂਰ ਤੇ ਉਸ ਦੀਆਂ ਦੋਵੇਂ ਬੇਟੀਆਂ ਜਾਹਨਵੀ ਤੇ ਖੁਸ਼ੀ ਵੀ ਨਜ਼ਰ ਆਈਆਂ । ਸ਼੍ਰੀ ਦੇਵੀ ਦੇ ਪੁਤਲੇ ਨੂੰ ਦੇਖਕੇ ਬੌਨੀ ਕਪੂਰ ਭਾਵੁਕ ਹੋ ਗਏ । ਬੋਨੀ ਕਪੂਰ ਨੇ ਦੋਹਾਂ ਬੇਟੀਆਂ ਨਾਲ ਤਸਵੀਰ ਵੀ ਖਿਚਵਾਈ ।

https://twitter.com/AmolNAmbekar/status/1168740571889881088

ਮੋਮ ਦੇ ਇਸ ਪੁਤਲੇ ਕੋਲ ਜਾ ਕੇ ਉਹਨਾਂ ਦੀਆਂ ਦੋਵੇਂ ਬੇਟੀਆਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ । ਜਾਨਹਵੀ ਜਿਸ ਤਰ੍ਹਾਂ ਆਪਣੀ ਮਾਂ ਦੇ ਪੁਤਲੇ ਨੂੰ ਦੇਖ ਰਹੀ ਸੀ, ਇਸ ਤੋਂ ਸਾਫ ਪਤਾ ਚਲਦਾ ਸੀ ਉਸ ਸਮੇਂ ਉਸ ਦੇ ਦਿਲ ਵਿੱਚ ਕੀ ਚਲ ਰਿਹਾ ਹੋਵੇਗਾ ।

https://www.instagram.com/p/B1-Z5xcH1QU/?utm_source=ig_embed

ਸ਼੍ਰੀਦੇਵੀ ਦਾ ਇਹ ਪੁਤਲਾ ਉਹਨਾਂ ਦੀ ਫ਼ਿਲਮ ਦੇ ਸਭ ਤੋਂ ਹਿੱਟ ਗਾਣੇ ਹਵਾ ਹਵਾਈ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ । ਇਹ ਗਾਣਾ ‘ਮਿਸਟਰ ਇੰਡੀਆ’ ਫ਼ਿਲਮ ਦਾ ਸੀ ।

ਇਸ ਗਾਣੇ ਤੋਂ ਬਾਅਦ ਸ਼੍ਰੀਦੇਵੀ ਨੂੰ ਨਵਾਂ ਨਾਂਅ ਹਵਾਈ ਗਰਲ ਮਿਲਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਸਾਲ ਸ਼੍ਰੀਦੇਵੀ ਦੀ ਬਾਥ ਟੱਬ ਵਿੱਚ ਡਿੱਗ ਜਾਣ ਨਾਲ ਮੌਤ ਹੋ ਗਈ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network