ਸਭ ਨੂੰ ਡਰਾਵੇਗੀ ਪੰਜਾਬੀ ਫ਼ਿਲਮ 'ਬੂ ਮੈਂ ਡਰ ਗਈ', ਸਭ ਤੋਂ ਡਰਾਵਨੀਆਂ ਥਾਵਾਂ 'ਤੇ ਹੋਰ ਰਹੀ ਹੈ ਫ਼ਿਲਮ ਦੀ ਸ਼ੂਟਿੰਗ  

Written by  Rupinder Kaler   |  June 06th 2019 12:53 PM  |  Updated: June 06th 2019 12:56 PM

ਸਭ ਨੂੰ ਡਰਾਵੇਗੀ ਪੰਜਾਬੀ ਫ਼ਿਲਮ 'ਬੂ ਮੈਂ ਡਰ ਗਈ', ਸਭ ਤੋਂ ਡਰਾਵਨੀਆਂ ਥਾਵਾਂ 'ਤੇ ਹੋਰ ਰਹੀ ਹੈ ਫ਼ਿਲਮ ਦੀ ਸ਼ੂਟਿੰਗ  

ਪੰਜਾਬੀ ਫ਼ਿਲਮ 'ਬੂ ਮੈਂ ਡਰ ਗਈ' ਲੋਕਾਂ ਦਾ ਖੂਬ ਮਨੋਰੰਜ਼ਣ ਕਰਨ ਵਾਲੀ ਹੈ ਕਿਉਂਕਿ ਫ਼ਿਲਮ ਕਾਮੇਡੀ ਦੇ ਨਾਲ-ਨਾਲ ਡਰਾਵਨੀ ਵੀ ਹੋਵੇਗੀ । ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਅਜਿਹੀਆਂ ਲੋਕੇਸ਼ਨਾਂ 'ਤੇ ਹੋ ਰਹੀ ਹੈ, ਜਿੰਨਾਂ ਨੂੰ ਦੁਨੀਆਂ ਦੀਆਂ ਸਭ ਤੋਂ ਡਰਾਵਨੀਆਂ ਥਾਵਾਂ ਮੰਨਿਆ ਜਾਂਦਾ ਹੈ । ਇਹਨਾਂ ਥਾਵਾਂ 'ਤੇ ਲੋਕ ਦਿਨ ਵੇਲੇ ਵੀ ਜਾਣ ਤੋਂ ਕਤਰਾਉਂਦੇ ਹਨ।ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਹਾਣੀ ਇੱਕ ਪਿੰਡ ਦੇ ਇਰਦ-ਗਿਰਦ ਘੁੰਮਦੀ ਹੈ ।

https://www.instagram.com/p/BwCn8F9B_XE/

ਪਿੰਡ ਵਿੱਚ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣੇ ਕਰਦੇ ਹਨ । ਇਹਨਾਂ ਮੁਸ਼ਕਿਲਾਂ ਵਿੱਚੋਂ ਨਿਕਲਣ ਲਈ ਲੋਕ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ । ਪਰ ਫ਼ਿਲਮ ਦੇ ਲੇਖਕ ਨੇ ਇਸ ਵਿੱਚ ਕਮੇਡੀ ਤੇ ਹੋਰਰ ਦਾ ਤੜਕਾ ਲਗਾਕੇ ਹੋਰਨਾਂ ਫ਼ਿਲਮਾਂ ਤੋਂ ਵੱਖਰਾ ਬਣਾ ਦਿੱਤਾ ਹੈ ।ਇਹ ਵੱਖਰਾਪਣ ਹੀ ਲੋਕਾਂ ਦਾ ਖੂਬ ਮਨੋਰੰਜ਼ਣ ਕਰਨ ਜਾ ਰਿਹਾ ਹੈ ।

https://www.instagram.com/p/ByS32nZhr2a/

ਇਹ ਫ਼ਿਲਮ ਰਾਜੂ ਵਰਮਾ ਦੀ ਲਿਖੀ ਹੋਈ ਹੈ ਜਦੋਂਕਿ ਮਨਜੀਤ ਸਿੰਘ ਟੋਨੀ ਇਸ ਨੂੰ ਡਾਇਰੈਕਟ ਕਰ ਰਹੇ ਹਨ । ਫਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਅਤੇ ਈਸ਼ਾ ਦੀ ਜੋੜੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।ਇਸ ਤੋਂ ਇਲਾਵਾ ਯੋਗਰਾਜ ਸਿੰਘ, ਬੀ ਐਨ ਸ਼ਰਮਾ, ਹਾਰਬੀ ਸੰਘਾ, ਅਨੀਤਾ ਦੇਵਗਨ, ਹਰਦੀਪ ਗਿੱਲ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਬਾਲ ਕਲਾਕਾਰ ਅਨਮੋਲ ਵਰਗਾ, ਗੁਰਮੀਤ ਸਾਜਨ, ਸਤਿੰਦਰ ਕੌਰ, ਗੁਰਪ੍ਰੀਤ ਕੌਰ ਭੰਗੂ ਅਤੇ ਨਿਸ਼ਾ ਬਾਨੋਂ ਸਮੇਤ ਹੋਰ ਕਈ ਕਲਾਕਾਰ ਲੋਕਾਂ ਦਾ ਖੂਬ ਮਨੋਰੰਜਨ ਕਰਨਗੇ

https://www.instagram.com/p/Bej6mkDBkpw/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network