ਕੋਰੋਨਾ ਵਾਇਰਸ ਨਾਲ ਲੜਨ ਲਈ ਆਪਣੀ ਇਮਿਊਨਿਟੀ ਨੂੰ ਇਨ੍ਹਾਂ ਚੀਜ਼ਾਂ ਨਾਲ ਵਧਾਓ

Written by  Shaminder   |  May 19th 2021 05:37 PM  |  Updated: May 19th 2021 05:37 PM

ਕੋਰੋਨਾ ਵਾਇਰਸ ਨਾਲ ਲੜਨ ਲਈ ਆਪਣੀ ਇਮਿਊਨਿਟੀ ਨੂੰ ਇਨ੍ਹਾਂ ਚੀਜ਼ਾਂ ਨਾਲ ਵਧਾਓ

ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਬਿਮਾਰੀ ਦੇ ਨਾਲ ਪੀੜਤ ਹਨ । ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਣੇ ਘਰਾਂ ਦੇ ਅੰਦਰ ਹੀ ਰਿਹਾ ਜਾਵੇ । ਮੂੰਹ ‘ਤੇ ਮਾਸਕ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ । ਜੇ ਤੁਹਾਡੀ ਇਮਿਊਨਿਟੀ ਕਮਜ਼ੋਰ

ਹੈ ਤਾਂ ਇਸ ਵਾਇਰਸ ਦੀ ਲਪੇਟ ‘ਚ ਤੁਸੀਂ ਜਲਦੀ ਆ ਸਕਦੇ ਹੋ ।

orange-juice

ਹੋਰ ਪੜ੍ਹੋ : ਲੀਚੀ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਇਸ ਦੇ ਹੋਰ ਵੀ ਕਈ ਫਾਇਦੇ ਹੁੰਦੇ ਹਨ

ਇਸ ਲਈ ਤੁਹਾਨੂੰ ਆਪਣੀ ਇਮਿਊਨਿਟੀ ਮਜ਼ਬੂਤ ਰੱਖਣ ਦੇ ਲਈ ਆਪਣੀ ਖੁਰਾਕ ‘ਚ ਇਮਿਊਨਿਟੀ ਵਧਾਉਣ ਵਾਲੇ ਖਾਣ ਵਾਲੇ ਪਦਾਰਥ ਸ਼ਾਮਿਲ ਕਰਨੇ ਪੈਣਗੇ । ਜੇ ਤੁਸੀਂ ਕੋਰੋਨਾ ਤੋਂ ਉੱਭਰ ਚੁੱਕੇ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਿਲ

palak da juice

ਤਾਜ਼ੀ ਸਬਜ਼ੀਆਂ ਜਾਂ ਫਲਾਂ ਪਾਚਨ ਪ੍ਰਣਾਲੀ ਨਾਲ ਅਸਾਨੀ ਨਾਲ ਮਿਲ ਜਾਂਦੇ ਹਨ ਤੇ ਇਹ ਸਾਡੀ ਸਿਹਤ ਲਈ ਲਾਭਕਾਰੀ ਹੁੰਦੇ ਹਨ। ਜੂਸ ਤੁਰੰਤ ਊਰਜਾਵਾਨ ਮਹਿਸੂਸ ਕਰਵਾਉਣ ਦਾ ਇੱਕ ਵਧੀਆ ਤਰੀਕਾ ਹੈ, ਕਿਉਂਕਿ ਇਹ ਖੂਨ ਦੇ ਪ੍ਰਵਾਹ 'ਚ ਤੇਜ਼ੀ ਲਿਆਉਂਦਾ ਹੈ ਤੇ ਇਸ ਤਰ੍ਹਾਂ ਕੋਵਿਡ-19 ਨੂੰ ਛੇਤੀ ਠੀਕ ਕਰਨ 'ਚ ਮਦਦ ਕਰਦਾ ਹੈ।

giloy-juice

ਟਮਾਟਰ ਪੁਦੀਨੇ ਦਾ ਜੂਸ ਐਂਟੀਆਕਸੀਡੈਂਟਸ ਵਿਚ ਬਹੁਤ ਭਰਪੂਰ ਹੁੰਦਾ ਹੈ ਅਤੇ ਪਾਚਨ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ 'ਚ ਥੋੜ੍ਹਾ ਜਿਹਾ ਨਮਕ, ਨਿੰਬੂ ਤੇ ਮਿਰਚ ਮਿਲਾਉਣ ਨਾਲ ਜੂਸ ਦੇ ਸੁਆਦ ਤੇ ਪੋਸ਼ਣ 'ਚ ਵਾਧਾ ਹੁੰਦਾ ਹੈ।

carrot juice

ਗਾਜਰ ਤੇ ਚੁਕੰਦਰ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਸਾਫ ਕਰਨ ਅਤੇ ਜਿਗਰ ਨੂੰ ਸਿਹਤਮੰਤ ਰੱਖਣ 'ਚ ਮਦਦ ਕਰਦੇ ਹਨ। ਆਂਵਲਾ ਵਿਟਾਮਿਨ ਸੀ ਵਿਚ ਕਾਫ਼ੀ ਮਾਤਰਾ 'ਚ ਹੈ ਅਤੇ ਇਮਿਊਨਿਟੀ ਨੂੰ ਵਧਾਉਣ ਲਈ ਵਧੀਆ ਹੈ।

ਜੂਸ ਬਣਾਉਣ ਲਈ ਕੱਟੀਆਂ 2ਗਾਜਰ, ਇੱਕ ਚੁਕੰਦਰ, 2 ਆਂਵਲਾ ਤੇ ਇੱਕ ਇੰਚ ਅਦਰਕ ਦੇ ਟੁਕੜਿਆਂ ਦਾ ਮਿਸ਼ਰਣ ਤਿਆਰ ਕਰੋ। ਫਿਰ ਇਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ। ਜੂਸ ਤਿਆਰ ਹੋਣ ਤੋਂ ਬਾਅਦ ਵਰਤੋਂ।

ਹਲਦੀ, ਅਦਰਕ, ਨਿੰਬੂ ਅਤੇ ਸੰਤਰਾ  ਇਹ ਸਾਰੀਆਂ ਸਮੱਗਰੀਆਂ 'ਚ ਐਂਟੀ-ਇਨਫਲੇਮੇਟਰੀ ਮਿਸ਼ਰਣ ਹੁੰਦੇ ਹਨ ਜਿਨ੍ਹਾਂ 'ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network