'ਬਾਰਡਰ' ਫ਼ਿਲਮ ਦੇਖ ਅੱਜ ਵੀ ਜੋਸ਼ ਨਾਲ ਭਰ ਜਾਂਦੇ ਨੇ ਦੇਸ਼ ਵਾਸੀ, ਦੇਖੋ ਹੁਣ ਕਿਵੇਂ ਦਿਖਦੇ ਨੇ ਫ਼ਿਲਮ ਦੇ ਕਿਰਦਾਰ

Written by  Aaseen Khan   |  June 13th 2019 03:17 PM  |  Updated: June 13th 2019 03:17 PM

'ਬਾਰਡਰ' ਫ਼ਿਲਮ ਦੇਖ ਅੱਜ ਵੀ ਜੋਸ਼ ਨਾਲ ਭਰ ਜਾਂਦੇ ਨੇ ਦੇਸ਼ ਵਾਸੀ, ਦੇਖੋ ਹੁਣ ਕਿਵੇਂ ਦਿਖਦੇ ਨੇ ਫ਼ਿਲਮ ਦੇ ਕਿਰਦਾਰ

ਜਦੋਂ ਕਦੇ ਫ਼ਿਲਮਾਂ ਦਾ ਜ਼ਿਕਰ ਹੁੰਦਾ ਹੈ ਤਾਂ 22 ਸਾਲ ਪਹਿਲਾਂ ਆਈ ਫ਼ਿਲਮ ਬਾਰਡਰ ਅੱਜ ਵੀ ਮੂਹਰਲੀਆਂ ਕਤਾਰਾਂ 'ਚ ਖੜੀ ਨਜ਼ਰ ਆਉਂਦੀ ਹੈ। 1997 'ਚ ਰਿਲੀਜ਼ ਹੋਈ ਫ਼ਿਲਮ 'ਬਾਰਡਰ' ਭਾਰਤ-ਪਾਕਿਸਤਾਨ ਵਿਚਕਾਰ ਹੋਈ ਜੰਗ 'ਤੇ ਬਣਾਈ ਗਈ ਸੀ। ਇਸ ਫ਼ਿਲਮ ਨੂੰ ਜੇਪੀ ਦਿੱਤਾ ਨੇ ਡਾਇਰੈਕਟ ਕੀਤਾ ਸੀ। ਫ਼ਿਲਮ ਦੇ ਗਾਣਿਆਂ ਨੂੰ ਹੀ ਨਹੀਂ ਸਗੋਂ ਕਿਰਦਾਰ ਅਤੇ ਡਾਇਲਾਗਜ਼ ਹਾਲੇ ਵੀ ਲੋਕਾਂ ਦੇ ਦਿਲ 'ਚ ਵਸਦੇ ਹਨ। 13 ਜੂਨ 1997 ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ 13 ਜੂਨ 2019 ਨੂੰ 22 ਸਾਲ ਪੂਰੇ ਹੋ ਚੁੱਕੇ ਹਨ।

Border movie completed 22 years sunny deol sunil shetty than and now characters Border movie

ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਫ਼ਿਲਮ ਨੂੰ ਉਸ ਸਮੇਂ ਬਾਕਸ ਆਫ਼ਿਸ 'ਤੇ 40 ਕਰੋੜ ਦੇ ਕਰੀਬ ਕਮਾਈ ਕੀਤੀ ਸੀ ਤੇ ਬਲਾਕਬਸਟਰ ਹਿੱਟ ਸਾਬਿਤ ਹੋਈ ਸੀ।

ਇਸ ਫ਼ਿਲਮ 'ਚ ਇੱਕ ਫੌਜੀ ਜਵਾਨ ਦੇ ਜੀਵਨ ਨੂੰ ਫੌਜ ਦੇ ਨਜ਼ਰੀਏ ਰਾਹੀਂ ਹੀ ਪੇਸ਼ ਕੀਤਾ ਗਿਆ ਸੀ। ਇੱਕ ਫੌਜ ਦੇ ਜਵਾਨ ਦੇ ਘਰ ਦੇ ਹਲਾਤ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਲਤ ਅਤੇ ਪਿਆਰ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ।ਹੁਣ ਜ਼ਰਾ ਫ਼ਿਲਮ ਦੇ ਉਹਨਾਂ ਸਿਤਾਰਿਆਂ 'ਤੇ ਇੱਕ ਝਲਕ ਮਾਰਦੇ ਹਾਂ ਜਿੰਨ੍ਹਾਂ ਦੇ ਅਭਿਨੈ ਨੇ ਫ਼ਿਲਮ 'ਚ ਜਾਨ ਫੂਕ ਦਿੱਤੀ ਸੀ।

Border movie completed 22 years sunny deol sunil shetty than and now characters Sunny Deol

ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਸੰਨੀ ਦਿਓਲ ਦਾ ਜਿੰਨ੍ਹਾਂ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦਾ ਕਿਰਦਾਰ ਨਿਭਾਇਆ ਸੀ।

Border movie completed 22 years sunny deol sunil shetty than and now characters Sunil Shetty

ਫ਼ਿਲਮ 'ਚ ਸੁਨੀਲ ਸ਼ੈੱਟੀ ਨੇ ਕੈਪਟਨ ਭੈਰੋਂ ਸਿੰਘ ਦੇ ਕਿਰਦਾਰ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ।

Border movie completed 22 years sunny deol sunil shetty than and now characters Akshaye Khanna

ਬਾਰਡਰ ਫ਼ਿਲਮ 'ਚ ਅਕਸ਼ੈ ਖੰਨਾ ਨੇ ਲੈਫਟੀਨੈਂਟ ਧਰਮਵੀਰ ਸਿੰਘ ਦਾ ਰੋਲ ਅਦਾ ਕੀਤਾ ਸੀ।

Border movie completed 22 years sunny deol sunil shetty than and now characters jackie Shroff

ਜੈਕੀ ਸ਼ਰਾਫ ਜਿੰਨ੍ਹਾਂ ਨੇ ਫ਼ਿਲਮ 'ਚ ਵਿੰਗ ਕਮਾਂਡਰ ਐਂਡੀ ਬਾਜਵਾ ਦੇ ਕਿਰਦਾਰ ਨੂੰ ਬਾਖੂਬੀ ਅਦਾ ਕੀਤਾ ਸੀ।

Border movie completed 22 years sunny deol sunil shetty than and now characters Puneet Ishar

ਪੁਨੀਤ ਈਸ਼ਰ ਜਿਹੜੇ ਸੂਬੇਦਾਰ ਰਤਨ ਸਿੰਘ ਦੇ ਕਿਰਦਾਰ 'ਚ ਹਰ ਕਿਸੇ ਨੂੰ ਪਸੰਦ ਆਏ ਸੀ।

Border movie completed 22 years sunny deol sunil shetty than and now characters Rakhee Gulzaar

ਅਗਲਾ ਨਾਮ ਹੈ ਰਾਖੀ ਗੁਲਜ਼ਾਰ ਹੋਰਾਂ ਦਾ ਜਿੰਨ੍ਹਾਂ ਨੇ ਲੈਫਟੀਨੈਂਟ ਧਰਮਵੀਰ ਸਿੰਘ ਦੀ ਮਾਂ ਦਾ ਰੋਲ ਕੀਤਾ ਸੀ ਜਿੰਨ੍ਹਾਂ ਦੀ ਅਦਾਕਾਰੀ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀ ਹੈ।

ਹੋਰ ਵੇਖੋ : ਐਕਸ਼ਨ, ਥ੍ਰਿਲਰ, ਤੇ ਰੋਮਾਂਸ ਦਾ ਪੂਰਾ ਪੈਕੇਜ ਲੈ ਕੇ ਆ ਰਿਹਾ ਹੈ ਡੀ.ਐੱਸ.ਪੀ.ਦੇਵ, ਟਰੇਲਰ ਹੋਇਆ ਰਿਲੀਜ਼

Border movie completed 22 years sunny deol sunil shetty than and now characters Tabbu

ਇਸ ਫ਼ਿਲਮ 'ਚ ਤੱਬੂ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਉਹਨਾਂ ਦੇ ਅਭਿਨੈ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network