ਦਿਲਜੀਤ ਦੋਸਾਂਝ ਦੇ ਗੀਤਾਂ ਉੱਤੇ ਇਸ ਨੰਨ੍ਹੇ ਸਰਦਾਰ ਬੱਚੇ ਨੇ ਭੰਗੜਾ ਪਾ ਕੇ ਲੁੱਟੀ ਮਹਿਫਿਲ, ਦੇਖੋ ਵੀਡੀਓ

written by Lajwinder kaur | April 11, 2022

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਏਨੀਂ ਦਿਨੀਂ ਆਪਣੇ ਮਿਊਜ਼ਿਕ ਟੂਰ ਬੌਰਨ ਟੂ ਸ਼ਾਈਨ ‘𝐁𝐎𝐑𝐍 𝐓𝐎 𝐒𝐇𝐈𝐍𝐄’ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਨੇ ਆਪਣੇ ਇਸ ਵਰਲਡ ਮਿਊਜ਼ਿਕ ਟੂਰ ਦੀ ਸ਼ੁਰੂਆਤ ਇੰਡੀਆ ਤੋਂ ਕਰਦੇ ਹੋਏ 9 ਅਪ੍ਰੈਲ ਨੂੰ ਗੁਰੂਗ੍ਰਾਮ ਵਿਖੇ ਇਸ ਸ਼ੋਅ ਦਾ ਆਗਾਜ਼ ਕੀਤਾ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਸ਼ੋਅ ਪੂਰਾ ਹਿੱਟ ਰਿਹਾ, ਜਿਸ ਕਰਕੇ ਚਾਰੇ ਪਾਸੇ ਇਸ ਸ਼ੋਅ ਵਾਹ ਵਾਹੀ ਖੱਟ ਰਿਹਾ ਹੈ। ਇਸ ਕਰਕੇ ਬਾਲੀਵੁੱਡ ਐਕਟਰ ਅੰਗਦ ਬੇਦੀ ਨੇ ਵੀ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਗ੍ਰੈਮੀ 'ਚ ਰਿੱਕੀ ਕੇਜ ਨੇ ਛੂਹੇ ਗੁਰੂ ਦੇ ਪੈਰ, ਅਦਾਕਾਰਾ ਰਵੀਨਾ ਟੰਡਨ ਨੇ ਕਿਹਾ-ਅੰਤਰਰਾਸ਼ਟਰੀ ਮੰਚ 'ਤੇ ਸਾਡਾ ਸੱਭਿਆਚਾਰ

diljit dosanjh

ਇਸ ਵੀਡੀਓ ‘ਚ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਸਟੇਜ ਉੱਤੇ ਇੱਕ ਛੋਟੇ ਸਰਦਾਰ ਬੱਚੇ ਨੂੰ ਲੈ ਕੇ ਆਉਂਦੇ ਨੇ। ਇਹ ਬੱਚਾ ਵੀ ਦਿਲਜੀਤ ਦੋਸਾਂਝ ਦੇ ਗੀਤਾਂ ਉੱਤੇ ਜੰਮ ਕੇ ਸ਼ਾਨਦਾਰ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਬੱਚੇ ਨੇ ਤੇ ਦਿਲਜੀਤ ਦੇ ਇਸ ਕਿਊਟ ਅੰਦਾਜ਼ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਉੱਤੇ ਹਰ ਕੋਈ ਕਮੈਂਟ ਕਰਕੇ ਇਸ ਬੱਚੇ ਦੀ ਤਾਰੀਫ ਕਰ ਰਹੇ ਨੇ।

diljit dosanjh shared usa and canada music dates

ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਰਿਸ਼ੀ-ਨੀਤੂ ਦਾ ਰਿਸੈਪਸ਼ਨ ਕਾਰਡ ਹੋਇਆ ਵਾਇਰਲ, ਕਾਰਡ 'ਚ ਛੁਪੀ ਇਹ ਖਾਸ ਗੱਲ

ਦੱਸ ਦਈਏ ਦਿਲਜੀਤ ਦੋਸਾਂਝ ਦਾ ਅਗਲਾ ਸ਼ੋਅ ਪੰਜਾਬ ਦੇ ਜਲੰਧਰ ਸ਼ਹਿਰ ‘ਚ ਹੋਣ ਜਾ ਰਿਹਾ ਹੈ। 17 ਅਪ੍ਰੈਲ ਨੂੰ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਦਿਲਜੀਤ ਦੋਸਾਂਝ ਆਪਣੇ ਦਰਸ਼ਕਾਂ ਦੇ ਰੂਬਰੂ ਹੋਣਗੇ। ਬੌਰਨ ਟੂ ਸ਼ਾਈਨ ਟੂਰ ਰਿਅਲਮੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੀਟੀਸੀ ਪੰਜਾਬੀ ਇਸ ਵਰਲਡ ਮਿਊਜ਼ਿਕ ਟੂਰ ਵਿੱਚ ਬਤੌਰ ਆਫੀਸ਼ੀਅਲ ਟੀਵੀ ਪਾਰਟਨਰ ਆਪਣੀ ਭੂਮਿਕਾ ਨਿਭਾ ਰਿਹਾ ਹੈ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਜੋੜੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

 

 

View this post on Instagram

 

A post shared by ANGAD BEDI (@angadbedi)

 

You may also like