'ਪਰਾਡਾ' ਵਰਗਾ ਹਿੱਟ ਗੀਤ ਦੇਣ ਵਾਲੇ ਜੱਸ ਮਾਣਕ ਨੂੰ ਗੁਰਦੁਆਰਾ ਸਾਹਿਬ 'ਚ ਚੁੱਕਣੀ ਪਈ ਸਹੂੰ, ਦੇਖੋ ਵੀਡੀਓ 

Written by  Rupinder Kaler   |  November 13th 2018 05:19 AM  |  Updated: November 13th 2018 05:19 AM

'ਪਰਾਡਾ' ਵਰਗਾ ਹਿੱਟ ਗੀਤ ਦੇਣ ਵਾਲੇ ਜੱਸ ਮਾਣਕ ਨੂੰ ਗੁਰਦੁਆਰਾ ਸਾਹਿਬ 'ਚ ਚੁੱਕਣੀ ਪਈ ਸਹੂੰ, ਦੇਖੋ ਵੀਡੀਓ 

'ਪਰਾਡਾ' ਵਰਗੇ ਹਿੱਟ ਗੀਤ ਗਾਉਣ ਵਾਲੇ ਜੱਸ ਮਾਣਕ ਵਿਵਾਦਾਂ ਵਿੱਚ ਆ ਗਏ ਹਨ । ਉਹਨਾਂ ਤੇ ਗੀਤ ਚੋਰੀ ਕਰਨ ਦਾ ਇਲਜ਼ਾਮ ਲੱਗਾ ਹੈ ਪਰ ਜੱਸ ਮਾਣਕ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰ ਰਹੇ ਹਨ । ਜੱਸ ਮਾਣਕ ਨੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ, ਆਪਣੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਸਹੂੰ ਚੁੱਕੀ ਹੈ । ਇਸ ਸਭ ਨੂੰ ਲੈ ਕੇ ਉਹਨਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਵੀ ਜਾਰੀ ਕੀਤਾ ਗਿਆ ਹੈ ।

ਹੋਰ ਵੇਖੋ :ਭਰੇ ਪੂਰੇ ਪਰਿਵਾਰ ‘ਚ ਵੱਸਣ ਜਾ ਰਹੀ ਹੈ ਦੀਪਿਕਾ ਪਾਦੂਕੋਣ ,ਜਾਣੋ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ

https://www.instagram.com/p/BqFZb8LHgim/

ਇਸ ਵੀਡਿਓ ਵਿੱਚ ਉਹ ਗਾਣੇ ਨੂੰ ਲੈ ਕੇ ਉਹ ਸਬੂਤ ਦਿਖਾਉਂਦੇ ਨਜ਼ਰ ਆ ਰਹੇ ਹਨ ਜਿਹੜੇ ਕਿ ਸਾਬਤ ਕਰਦੇ ਹਨ ਕਿ 'ਬੌਸ' ਗਾਣਾ ਉਹਨਾਂ ਨੇ ਹੀ ਲਿਖਿਆ ਹੈ । ਵੀਡਿਓ ਵਿੱਚ ਜੱਸ ਮਾਣਕ ਉਸ ਸ਼ਖਸ ਨੂੰ ਚੈਲੇਂਜ ਕਰਦੇ ਹਨ ਕਿ ਉਸ ਨੇ ਗੁਰਦੁਅਰਾ ਸਾਹਿਬ ਵਿੱਚ ਪਹੁੰਚ ਕੇ ਸਹੂੰ ਚੁੱਕ ਲਈ ਹੈ ਤੇ ਜੇਕਰ ਉਹ ਸੱਚਾ ਹੈ ਤਾਂ ਉਹ ਵੀ ਇਥੇ ਆ ਕੇ ਸਹੂੰ ਚੁੱਕੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 'ਬੌਸ' ਟਾਈਟਲ ਹੇਠ ਜੱਸ ਮਾਣਕ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ ।

ਹੋਰ ਵੇਖੋ :ਕੇਦਾਰਨਾਥ ਦਾ ਟ੍ਰੇਲਰ ਹੋਇਆ ਰਿਲੀਜ਼, ਅਦਾਕਾਰੀ ਨਾਲ ਸਾਰਾ ਨੇ ਕੀਤਾ ਸਭ ਨੂੰ ਹੈਰਾਨ

https://www.youtube.com/watch?v=1SvraBE390g&feature=youtu.be

ਇਹ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਵੀਡਿਓ ਜੱਸ ਮਾਣਕ ਛੇਤੀ ਹੀ ਜਾਰੀ ਕਰਨ ਵਾਲੇ ਹਨ । ਪਰ ਉਹਨਾਂ ਤੇ ਇਲਜ਼ਾਮ ਲੱਗ ਰਹੇ ਹਨ ਕਿ ਇਹ ਗਾਣੇ ਉਹਨਾਂ ਨੇ ਖੁਦ ਨਹੀਂ ਲਿਖਿਆ ਬਲਕਿ ਕਿਸੇ ਦਾ ਚੋਰੀ ਕੀਤਾ ਹੈ । ਇਸ ਲਈ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਸਹੂੰ ਚੁਕਣੀ ਪੈ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network