Advertisment

ਚਮੜੀ ਦੇ ਕਈ ਰੋਗਾਂ ਨੂੰ ਦੂਰ ਕਰ ਸਕਦੇ ਹਨ ਘੀਏ (ਲੌਕੀ) ਦੇ ਛਿਲਕੇ

author-image
By Rupinder Kaler
New Update
ਚਮੜੀ ਦੇ ਕਈ ਰੋਗਾਂ ਨੂੰ ਦੂਰ ਕਰ ਸਕਦੇ ਹਨ ਘੀਏ (ਲੌਕੀ) ਦੇ ਛਿਲਕੇ
Advertisment
ਘੀਆ (ਲੌਕੀ) ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।ਪਰ ਸਿਰਫ ਘੀਆ ਹੀ ਨਹੀਂ ਜੋ ਸਾਡੇ ਲਈ ਫਾਇਦੇਮੰਦ ਹੈ ਇਸ ਦੇ ਛਿਲਕੇ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵਿਸ਼ੇਸ਼ ਭੂਮਿਕਾ ਅਦਾ ਕਰਦੇ ਹਨ। ਕਈ ਵਾਰੀ ਧੁੱਪ ਕਾਰਨ ਚਮੜੀ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ
Advertisment
ਚਮੜੀ ਕਾਲੀ ਪੈ ਜਾਂਦੀ ਹੈ ਤੇ ਇਸ ਨੂੰ ਦੂਰ ਕਰਨ ਲਈ ਤੁਸੀਂ ਘੀਏ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ, ਛਿਲਕਿਆਂ ਨੂੰ ਪੀਸ ਕੇ ਪੇਸਟ ਬਣਾ ਲਓ। publive-image ਹੋਰ ਪੜ੍ਹੋ :
Advertisment
ਗਾਇਕਾ ਨੀਲੂ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਚੂੜੇ ਵਾਲੀ’ ਰਿਲੀਜ਼ publive-image ਇਸ ਪੇਸਟ ਨੂੰ ਚਿਹਰੇ 'ਤੇ ਲਗਾਓ । ਜੇ ਤੁਹਾਡੀ ਚਮੜੀ ਖੁਸ਼ਕ ਤੇ ਬੇਜਾਨ ਹੋ ਰਹੀ ਹੈ ਅਤੇ ਤੁਸੀਂ ਇਸ ਵਿਚ ਚਮਕ ਲਿਆਉਣਾ ਚਾਹੁੰਦੇ ਹੋ। ਇਸ ਲਈ ਤੁਸੀਂ ਘੀਏ ਦੇ ਛਿਲਕਿਆਂ ਨੂੰ ਬਾਰੀਕ ਪੀਸ ਕੇ ਪੇਸਟ ਬਣਾ ਲਓ। ਫਿਰ ਇਕ ਕਟੋਰੇ ਵਿਚ ਦੋ ਚਮਚ ਪੇਸਟ ਲਓ, ਇਸ ਵਿਚ ਇਕ ਚਮਚ ਚੰਦਨ ਦਾ ਪਾਊਡਰ ਪਾਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ। ਫਿਰ ਇਸ ਨੂੰ ਵੀਹ ਮਿੰਟਾਂ ਲਈ ਛੱਡ ਦਿਓ, ਫਿਰ ਇਸ ਨੂੰ ਪਾਣੀ ਨਾਲ ਧੋ ਲਓ। ਇਸ ਪ੍ਰਕਿਰਿਆ ਨੂੰ ਹਫ਼ਤੇ ਵਿਚ ਦੋ ਵਾਰ ਦੁਹਰਾਓ। publive-image ਮੁਹਾਂਸਿਆਂ ਜਾਂ ਕਿਸੇ ਹੋਰ ਕਾਰਨ ਚਿਹਰੇ 'ਤੇ ਕਈ ਵਾਰ ਦਾਗ ਪੈ ਜਾਂਦੇ ਹਨ। ਇਨ੍ਹਾਂ ਨੂੰ ਕੱਢਣ ਲਈ ਤੁਸੀਂ ਘੀਏ ਦੇ ਛਿਲਕਿਆਂ ਦੀ ਮਦਦ ਵੀ ਲੈ ਸਕਦੇ ਹੋ। ਇਸ ਦੇ ਲਈ, ਘੀਏ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾ ਲਓ। ਫਿਰ ਉਨ੍ਹਾਂ ਨੂੰ ਮਿਕਸਰ ਵਿਚ ਪਾਓ ਅਤੇ ਪਾਉਡਰ ਬਣਾਉਣ ਲਈ ਬਾਰੀਕ ਪੀਸ ਲਓ। ਦੋ ਚੱਮਚ ਪਾਊਡਰ ਵਿਚ ਦੋ ਚੱਮਚ ਗੁਲਾਬ ਜਲ ਮਿਲਾ ਕੇ ਇਕ ਸੰਘਣਾ ਪੇਸਟ ਤਿਆਰ ਕਰੋ ਤੇ ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਇਸ ਨੂੰ ਵੀਹ ਮਿੰਟਾਂ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਲਓ। ਕਈ ਵਾਰ ਪੈਰਾਂ ਦੀਆਂ ਤਲੀਆਂ ਵਿਚ ਜਲਣ ਤੇ ਗਰਮੀ ਮਹਿਸੂਸ ਹੁੰਦ ਹੈ। ਇਸ ਨੂੰ ਹਟਾਉਣ ਲਈ, ਘੀਏ ਦੇ ਛਿਲਕੇ ਦੇ ਟੁਕੜੇ ਕੱਟੋ। ਇਨ੍ਹਾਂ ਟੁਕੜਿਆਂ ਨੂੰ ਆਪਣੀ ਤਲੀਆਂ 'ਤੇ 10 ਮਿੰਟ ਲਈ ਹਲਕੇ ਹੱਥਾਂ ਨਾਲ ਰਗੜੋ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment