ਸੋਨੂੰ ਸੂਦ ਤੋਂ ਮੁੰਡੇ ਨੇ ਆਪਣੀ ਗਰਲ ਫਰੈਂਡ ਲਈ ਮੰਗਿਆ ਆਈ ਫੋਨ, ਸੋਨੂੰ ਦੇ ਦਿੱਤਾ ਇਹ ਜਵਾਬ

written by Rupinder Kaler | June 22, 2021

ਸੋਨੂੰ ਸੂਦ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ । ਹਾਲ ਹੀ ਵਿੱਚ ਸੋਸ਼ਲ ਮੀਡੀਆ ਦੇ ਇੱਕ ਯੂਜ਼ਰ ਨੇ ਸੋਨੂੰ ਸੂਦ ਤੋਂ ਇੱਕ ਅਲੱਗ ਹੀ ਮੰਗ ਕੀਤੀ। ਯੂਜ਼ਰ ਨੇ ਸੋਨੂੰ ਸੂਦ ਨੂੰ ਲਿਖਿਆ, ਭਾਈ ਮੇਰੀ ਗਰਲਫਰੈਂਡ ਆਈਫੋਨ ਮੰਗ ਰਹੀ ਹੈ, ਉਸ ਦਾ ਕੁਝ ਹੋ ਸਕਦਾ ਹੈ?

ਹੋਰ ਪੜ੍ਹੋ :

ਅਮਰੀਸ਼ ਪੁਰੀ ਦੇ ਜਨਮ ਦਿਨ ’ਤੇ ਉਹਨਾਂ ਦਾ ਪੰਜਾਬੀ ਰੰਗ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ

Sonu Sood Pic Courtesy: Instagram

ਸੋਨੂੰ ਸੂਦ ਵੀ ਇਸ ਅਜੀਬ ਮੰਗ ਨੂੰ ਸੁਣ ਕੇ ਹੈਰਾਨ ਰਹਿ ਗਏ ਪਰ ਸੋਨੂੰ ਸੂਦ ਨੇ ਵੀ ਇਸ ਪੋਸਟ ਨੂੰ ਇਗਨੌਰ ਨਹੀਂ ਕੀਤਾ ਜਵਾਬ 'ਚ ਸੋਨੂੰ ਨੇ ਕਿਹਾ, ਉਸ ਦੇ ਬਾਰੇ ਤਾਂ ਪਤਾ ਨਹੀਂ, ਪਰ ਜੇ ਤੁਸੀਂ ਉਸ ਨੂੰ ਆਈਫੋਨ ਦਿੱਤਾ ਤਾਂ ਤੇਰਾ ਕੁਝ ਨਹੀਂ ਰਹੇਗਾ।

Sonu Sood Pic Courtesy: Instagram

ਯੂਜ਼ਰ ਨੇ ਸੋਨੂੰ ਦੇ ਜਵਾਬ ਤੋਂ ਬਾਅਦ ਉਸ ਨੂੰ ਇੱਕ ਵਾਰ ਫੇਰ ਟਵੀਟ ਕਰਦੇ ਹੋਏ ਕਿਹਾ, ਭਾਈ ਤੁਸੀਂ ਹਰ ਕਿਸੇ ਦਾ ਘਰ ਵਸਾ ਰਹੇ ਹੋ, ਤੁਸੀਂ ਮੈਨੂੰ ਤਬਾਹ ਕਰਨ 'ਤੇ ਤੁਲੇ ਕਿਉਂ ਹੋ? ਹਾਲਾਂਕਿ ਸੋਨੂੰ ਨੇ ਇਸ ਨੂੰ ਮਜ਼ਾਕ ਵਿੱਚ ਲੈਂਦੇ ਹੋਏ ਇਸ ਦਾ ਜਵਾਬ ਨਹੀਂ ਦਿੱਤਾ।

 

0 Comments
0

You may also like