ਕੀ ਬੀ ਪਰਾਕ ਤੇ ਜਾਨੀ ਦੀ ਜੋੜੀ ਕਰ ਰਹੀ ਹੈ ਬਾਲੀਵੁੱਡ ‘ਚ ਐਂਟਰੀ?

Written by  Lajwinder kaur   |  January 24th 2019 02:58 PM  |  Updated: January 24th 2019 03:13 PM

ਕੀ ਬੀ ਪਰਾਕ ਤੇ ਜਾਨੀ ਦੀ ਜੋੜੀ ਕਰ ਰਹੀ ਹੈ ਬਾਲੀਵੁੱਡ ‘ਚ ਐਂਟਰੀ?

ਬੀ ਪਰਾਕ ਜੋ ਕਿ ਬਿਹਤਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਨੇ ਇਸ ‘ਚ ਕੋਈ ਦੋ ਰਾਇ ਨਹੀਂ ਹੈ। ਬੀ ਪਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵਧੀਆ ਗੀਤ ਤੇ ਮਿਊਜ਼ਿਕ ਦੇ ਚੁੱਕੇ ਨੇ। ਉਨ੍ਹਾਂ ਵੱਲੋਂ ਦਿੱਤੇ ਮਿਊਜ਼ਿਕ ਜਾਂ ਗਾਏ ਗੀਤ ਸੁਪਰ ਹਿੱਟ ਰਹਿੰਦੇ ਨੇ। ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਪਾ ਕੇ ਫੈਨਜ਼ ਦੇ ਲਈ ਉਤਸਕਤਾ ਪੈਦਾ ਕਰ ਦਿੱਤੀ ਹੈ।

ਹੋਰ ਵੇਖੋ: ਸਚਿਨ ਅਹੂਜਾ ਦੀਆਂ ਇਹ ਤਸਵੀਰਾਂ ਦੇਖ ਕੇ ਹੋ ਜਾਵੋਗੇ ਹੈਰਾਨ

ਜੀ ਹਾਂ, ਬੀ ਪਰਾਕ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਤਸੀਵਰ ਸ਼ੇਅਰ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘U Knw What It Is Big Blessings @dharmamovies @azeemdayani @jaani777 #BPraak #Dream U Will Get I’B Praak-Jaani upcoming project Bollywood Dharma Movies

ਹੋਰ ਵੇਖੋ: ਸੋਨਮ ਬਾਜਵਾ ਨੇ ਸਿੰਡ੍ਰੇਲਾ ਲੁੱਕ ਨਾਲ ਕਰਵਾਈ ਅੱਤ, ਦੇਖੋ ਵੀਡੀਓ

ਇਸ ਪੋਸਟ 'ਚ ਬੀ ਪਰਾਕ ਨੇ ਪੰਜਾਬ ਦੇ ਮਸ਼ਹੂਰ ਗੀਤਕਾਰ ਜਾਨੀ ਨੂੰ ਟੈਗ ਕੀਤਾ ਹੈ ਤੇ ਨਾਲ ਹੀ ਧਰਮਾ ਮੂਵੀਜ਼ ਤੇ ਅਜ਼ੀਮ ਡਯਾਨੀ ਨੂੰ ਵੀ ਟੈਗ ਕੀਤਾ ਹੈ। ਅਜੇ ਤੱਕ ਬੀ ਪਰਾਕ ਤੇ ਜਾਨੀ ਨੇ ਇਸ ਪ੍ਰੋਜੈਕਟ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇਹ ਤਾਂ ਪੱਕਾ ਹੈ ਬੀ ਪਰਾਕ ਤੇ ਜਾਨੀ ਦੀ ਜੋੜੀ ਬਾਲੀਵੁੱਡ ‘ਚ ਜੋ ਵੀ ਲੈ ਕੇ ਆਵੇਗੀ ਉਸ ਦਾ ਸੁਪਰ ਹਿੱਟ ਹੋਣਾ ਤਾਂ ਲਾਜ਼ਮੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network