ਸ਼ਹਿਨਾਜ਼ ਗਿੱਲ ਨੇ ਫੈਨਜ਼ ਨਾਲ ਕੀਤਾ ਵਾਅਦਾ !

Written by  Lajwinder kaur   |  May 08th 2022 10:35 AM  |  Updated: May 08th 2022 10:35 AM

ਸ਼ਹਿਨਾਜ਼ ਗਿੱਲ ਨੇ ਫੈਨਜ਼ ਨਾਲ ਕੀਤਾ ਵਾਅਦਾ !

Shehnaaz Gill Latest Video: ਸ਼ਹਿਨਾਜ਼ ਗਿੱਲ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਸ਼ਹਿਨਾਜ਼ ਨੇ 'ਬਿੱਗ ਬੌਸ 13' ਤੋਂ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਉਸ ਦਾ ਕੋਈ ਵੀ ਵੀਡੀਓ ਆਉਂਦੇ ਹੀ ਵਾਇਰਲ ਹੋ ਜਾਂਦਾ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਬ੍ਰਹਮਾਕੁਮਾਰੀ ਨਾਲ ਜੁੜ ਗਈ ਹੈ। ਹਾਲ ਹੀ ‘ਚ ਉਹ ਬ੍ਰਹਮ ਕੁਮਾਰੀ ਸੰਸਥਾ ਦੇ ਇੱਕ ਇਵੈਂਟ ਵਿੱਚ ਨਜ਼ਰ ਆਈ ਹੈ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

Shehnaaz Gill BK

ਹੋਰ ਪੜ੍ਹੋ :  ਦੁਲਹੇ ਦੇ ਦੋਸਤਾਂ ਨੇ ਵਿਆਹ ਨੂੰ ਬਣਾਇਆ ਮਜ਼ੇਦਾਰ, ਤੋਹਫੇ ‘ਚ ਦਿੱਤੀ ਬਾਲਟੀ, ਝਾੜੂ, ਪੋਚਾ, ਹਾਰਪਿਕ ਤੇ ਕਈ ਹੋਰ ਚੀਜ਼ਾਂ, ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

ਹਾਲ ਹੀ 'ਚ ਉਹ ਬ੍ਰਹਮਾਕੁਮਾਰੀ ਦੇ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਆਈ ਸੀ। ਸ਼ਹਿਨਾਜ਼ ਸਿੰਪਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਚਿੱਟੇ ਰੰਗ ਦੇ ਸਲਵਾਰ ਸੂਟ ਉੱਤੇ ਰੰਗੀਨ ਦੁਪੱਟਾ ਪਾਇਆ ਹੋਇਆ ਸੀ। ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

ਵੀਡੀਓ 'ਚ ਸ਼ਹਿਨਾਜ਼ ਨੂੰ ਚਾਰੋਂ ਪਾਸੇ ਭੀੜ ਨੇ ਘੇਰ ਲਿਆ ਹੈ। ਕੋਈ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਹੈ ਅਤੇ ਕੋਈ ਉਸ ਨੂੰ ਮਿਲਣਾ ਚਾਹੁੰਦਾ ਹੈ। ਸ਼ਹਿਨਾਜ਼ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ। ਅਜਿਹੇ 'ਚ ਜਦੋਂ ਉਹ ਭੀੜ 'ਚੋਂ ਲੰਘਦੀ ਹੈ ਤਾਂ ਕਹਿੰਦੀ ਹੈ, 'ਪੱਕਾ ਮਿਲੂੰਗੀ ਵਾਅਦਾ.. ਪੱਕਾ.. ਪੱਕਾ'। ਸ਼ਹਿਨਾਜ਼ ਦਾ ਇਹ ਵੀਡੀਓ ਇੰਸਟੈਂਟ ਬਾਲੀਵੁੱਡ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਹਨ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਬਹੁਤ ਹੀ ਮਿਹਨਤ ਦੇ ਨਾਲ ਆਪਣੇ ਕੰਮ ਵੱਲ ਧਿਆਨ ਦੇ ਰਹੀ ਹੈ। ਪਿਛਲੇ ਸਾਲ ਉਹ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਈ ਸੀ। ਦੱਸ ਦਈਏ ਸ਼ਹਿਨਾਜ਼ ਗਿੱਲ ਅਦਾਕਾਰੀ ਦੇ ਨਾਲ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੀ ਹੈ।

ਹੋਰ ਪੜ੍ਹੋ : ਨਿੱਕੀ ਤੰਬੋਲੀ ਆਪਣੇ ਮਰਹੂਮ ਭਰਾ ਦੀ ਪਹਿਲੀ ਬਰਸੀ ‘ਤੇ ਹੋਈ ਭਾਵੁਕ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network