Advertisment

ਜ਼ਿਆਦਾ ਪਾਸਤਾ ਖ਼ਾਣ ਵਾਲਿਆਂ ਨੂੰ ਹੋ ਸਕਦੀ ਹੈ ਇਹ ਬਿਮਾਰੀ

author-image
By Rupinder Kaler
New Update
ਜ਼ਿਆਦਾ ਪਾਸਤਾ ਖ਼ਾਣ ਵਾਲਿਆਂ ਨੂੰ ਹੋ ਸਕਦੀ ਹੈ ਇਹ ਬਿਮਾਰੀ
Advertisment
ਵਾਈਟ ਬ੍ਰੈੱਡ ਅਤੇ ਪਾਸਤਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ । ਜਿਸ ਦਾ ਖੁਲਾਸਾ ਇੱਕ ਖੋਜ ਵਿੱਚ ਕੀਤਾ ਗਿਆ ਹੈ । ਖੋਜ ਮੁਤਾਬਿਕ ਇਹ ਦੋਵੇਂ ਚੀਜ਼ਾਂ ਜ਼ਿਆਦਾ ਖਾਣ ਨਾਲ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ । ਇਹਨਾਂ ਦੋਹਾਂ ਚੀਜਾਂ ਵਿੱਚ ਵਧੇਰੇ ਮਾਤਰਾ 'ਚ ਕਾਰਬੋਹਾਈਡ੍ਰੇਟ ਹੁੰਦਾ ਹੈ ਜਿਹੜਾ ਤੁਹਾਡੇ ਅੰਦਰ ਚਿੜਚਿੜਾਪਨ ਅਤੇ ਚਿੰਤਾ ਵਧਾ ਸਕਦਾ ਹੈ। ਇਕ ਖੋਜ ਅਨੁਸਾਰ ਵਾਈਟ ਬ੍ਰੈੱਡ, ਚੌਲ ਅਤੇ ਪਾਸਤਾ ਵਰਗੇ ਖਾਧ ਪਦਾਰਥ ਤੁਹਾਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਬਣਾ ਸਕਦੇ ਹਨ । publive-image ਪਰ ਇਸ ਖਤਰੇ ਨੂੰ ਅਨਾਜ ਅਤੇ ਹਰੀਆਂ ਸਬਜ਼ੀਆਂ ਘੱਟ ਕਰ ਸਕਦੀਆਂ ਹਨ। ਵਾਈਟ ਬ੍ਰੈੱਡ ਅਤੇ ਸਫੇਦ ਚੌਲ ਖਾਣ ਨਾਲ ਸਰੀਰ 'ਚ ਹਾਰਮੋਨਲ ਪ੍ਰਤੀਕਿਰਿਆ ਹੁੰਦੀ ਹੈ, ਜੋ ਬਲੱਡ ਸ਼ੂਗਰ ਨੂੰ ਘਟਾਉਂਦੀ ਹੈ । ਇਸ ਕਰਕੇ ਚਿੜਚਿੜਾਪਨ, ਥਕਾਵਟ ਅਤੇ ਡਿਪ੍ਰੈਸ਼ਨ ਦੇ ਕਈ ਲੱਛਣ ਲੋਕਾਂ 'ਚ ਦੇਖਣ ਨੂੰ ਮਿਲ ਰਹੇ ਹਨ। publive-image ਅਮੇਰਿਕਨ ਜਰਨਲ 'ਚ ਛਪੀ ਇਕ ਖੋਜ ਅਨੁਸਾਰ ਬ੍ਰਿਟੇਨ 'ਚ ਪ੍ਰਤੀ 100 'ਚੋਂ 3 ਵਿਅਕਤੀ ਡਿਪ੍ਰੈਸ਼ਨ ਦੇ ਸ਼ਿਕਾਰ ਹਨ, ਜੋ ਕਿ ਵਾਈਟ ਬ੍ਰੈੱਡ ਅਤੇ ਪਾਸਤਾ ਵਰਗੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਚੀਜਾਂ ਖਾਂਦੇ ਹਨ । ਕਾਰਬੋਹਾਈਡ੍ਰੇਟਸ ਕਾਰਨ ਮੋਟਾਪਾ, ਥਕਾਵਟ ਅਤੇ ਉਨੀਂਦਰੇ ਵਰਗੀਆਂ ਬੀਮਾਰੀਆਂ ਦੇ ਖਤਰੇ ਵੱਧ ਸਕਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment