ਲਾੜੀ ਨੇ ਵਰਮਾਲਾ ਦੇ ਦੌਰਾਨ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਜਾਣੋ ਕਿਉਂ

written by Pushp Raj | April 29, 2022

ਸੋਸ਼ਲ ਮੀਡੀਆ ਉੱਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਵਾਇਰਲ ਹੁੰਦੀ ਰਹਿੰਦੀ ਹੈ। ਇਸ ਵਿੱਚ ਕਈ ਵੀਡੀਓ ਹਾਸੇ ਭਰੀਆਂ ਹੁੰਦੀਆਂ ਹਨ ਤੇ ਕਈ ਵੀਡੀਓਜ਼ ਸਾਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ ਤੇ ਆਪਣੇ ਹੱਕ ਲਈ ਲੜਨ ਦੀ ਪ੍ਰੇਰਣਾ ਦਿੰਦੀਆਂ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਇੱਕ ਲਾੜਾ ਤੇ ਲਾੜੀ ਵਿਆਹ ਦੀ ਸਟੇਜ਼ ਉੱਤੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਦੀ ਮਹੱਤਵਪੂਰਨ ਰਸਮ ਵਰਮਾਲਾ ਹੋ ਰਹੀ ਹੈ। ਲਾੜਾ ਤੇ ਲਾੜੀ ਆਪਣੇ ਵਿਆਹ ਦੀ ਵਰਮਾਲਾ ਰਸਮ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਵੇਂ ਹੀ ਲਾੜਾ ਲਾੜੀ ਦੇ ਗਲੇ ਵਿੱਚ ਵਰਮਾਲਾ ਪਾਉਂਦਾ ਹੈ ਤਾਂ ਅਚਾਨਕ ਲਾੜੀ ਉਸ ਤੋਂ ਪਿੱਛੇ ਹੱਟ ਜਾਂਦੀ ਹੈ।

ਵਿਆਹ ਦੇ ਵਿੱਚ ਕਈ ਰਿਸ਼ਤੇਦਾਰਾਂ ਤੇ ਮਹਿਮਾਨਾਂ ਦੇ ਵਿਚਾਲੇ ਗੁੱਸੇ ਨਾਲ ਵਿਆਹ ਨਾਂ ਕਰਨ ਦਾ ਐਲਾਨ ਕਰਦੇ ਹੋਏ ਪਿੱਛੇ ਹੱਟ ਜਾਂਦੀ ਹੈ। ਲਾੜੀ ਦੀ ਇਹ ਗੱਲ ਸੁਣ ਕੇ ਉਥੇ ਮੌਜੂਦ ਲੋਕਾਂ ਵਿਚਾਲੇ ਚਰਚਾ ਸ਼ੁਰੂ ਹੋ ਗਈ ਕਿ ਆਖਿਰਕਾਰ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਿਉਂ ਕੀਤਾ।

ਜਦੋਂ ਹੈਰਾਨ ਪਰੇਸ਼ਾਨ ਲਾੜੀ ਦੇ ਪਿਉ ਦੇ ਪਿਤਾ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਲਾੜੀ ਕੋਲੋਂ ਵਿਆਹ ਨਾਂ ਕਰਨ ਬਾਰੇ ਪੁੱਛਿਆ ਤਾਂ ਉਸ ਰੌਂਦੇ ਹੋਏ ਜਵਾਬ ਦਿੱਤਾ। ਲਾੜੀ ਨੇ ਆਪਣੇ ਜਵਾਬ ਵਿੱਚ ਕਿਹਾ, " ਮੈਂ ਇਹ ਵਿਆਹ ਨਹੀਂ ਕਰਾਂਗੀ, ਕਿਉਂਕਿ ਮੈਂ ਇੱਕ ਪੜੀ ਲਿੱਖੀ ਹਾਂ, ਮੈਂ ਬੀਐਡ ਕਰ ਰਹੀ ਹਾਂ ਅਤੇ ਲਾੜਾ ਬਣਿਆ ਇਹ ਮੁੰਡਾ ਅੰਗੂਠਾਛਾਪ ਹੈ।

Image Source: Instagram

ਲਾੜੀ ਨੂੰ ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਉਸ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ, ਹੁਣ ਤਾਂ ਬਾਰਾਤ ਆ ਚੁੱਕੀ ਹੈ, ਲਾੜੀ ਨੇ ਕਿਹਾ ਕਿ ਉਸ ਨੇ ਆਪਣੇ ਪਿਤਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਉਹ ਇੱਕ ਪੜਿਆ-ਲਿਖਿਆ ਹਮਸਫਰ ਚਾਹੁੰਦੀ ਹੈ ਜੋ ਉਸ ਨਾਲ ਇੰਗਲਿਸ਼ 'ਚ ਗੱਲਬਾਤ ਕਰ ਸਕੇ, ਜੋ ਉਸ ਦੇ ਅੱਗੇ ਦੇ ਜੀਵਨ ਵਿੱਚ ਉਸ ਦਾ ਸਾਥ ਦੇ ਸਕੇ, ਪਰ ਉਸ ਦੇ ਪਿਤਾ ਨੂੰ ਮਹਿਜ਼ ਪੈਸਾ ਵਿਖਾਈ ਦਿੰਦਾ ਹੈ। "

ਹਲਾਂਕਿ ਇਸ ਵੀਡੀਓ ਦੇ ਵਿੱਚ ਪਿਤਾ ਵੱਲੋਂ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੋ ਮੁੰਡਾ ਘਰ ਸਾਂਭ ਸਕਦਾ ਹੈ ਉਸ ਦੇ ਲਈ ਪੜ੍ਹਾਈ ਦੀ ਕੀ ਲੋੜ ਹੈ। ਇਸ ਦੌਰਾਨ ਕਈ ਲੋਕ ਲਾੜੀ ਨੂੰ ਵਿਆਹ ਕਰਵਾਉਣ ਲਈ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ, ਪਰ ਲਾੜੀ ਵੋਲੋਂ ਵਿਆਹ ਕਰਨ ਤੋਂ ਸਾਫ ਤੌਰ 'ਤੇ ਇਨਕਾਰ ਕਰ ਦਿੱਤਾ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source: Instagram

ਹੋਰ ਪੜ੍ਹੋ : ਤਾਪਸੀ ਪੰਨੂ ਸਟਾਰਰ ਫਿਲਮ ਸ਼ਾਬਾਸ਼ ਮਿੱਠੂ ਦੀ ਨਵੀਂ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ 

ਜਿਥੇ ਇੱਕ ਪਾਸੇ ਕਈ ਲੋਕ ਲਾੜੀ ਨੂੰ ਉਸ ਦੇ ਪਿਓ ਦੀ ਇੱਜਤ ਦਾ ਤਮਾਸ਼ਾ ਨਾ ਬਨਾਉਣ ਦੀ ਸਲਾਹ ਦੇ ਰਹੇ ਹਨ, ਉਥੇ ਦੂਜੇ ਪਾਸੇ ਵੱਡੀ ਗਿਣਤੀ 'ਚ ਸੋਸ਼ਲ ਮੀਡੀਆ ਯੂਜ਼ਰ ਲਾੜੀ ਬਣੀ ਇਸ ਕੁੜੀ ਦੀ ਹਿੰਮਤ ਦੀ ਦਾਦ ਦੇ ਰਹੇ ਹਨ ਤੇ ਆਪਣੇ ਹੱਕਾਂ ਦੇ ਪੱਖ ਵਿੱਚ ਆਵਾਜ਼ ਬਲੁੰਦ ਕਰਨ ਲਈ ਉਸ ਦੀ ਸ਼ਲਾਘਾ ਵੀ ਕਰ ਰਹੇ ਹਨ।

You may also like