ਇਸ ਹਾਲਤ ‘ਚ ਨਹੀਂ ਖਾਣਾ ਚਾਹੀਦਾ ਬੈਂਗਣ, ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

written by Rupinder Kaler | February 16, 2021

ਬੈਂਗਣ ਦਾ ਭੜਥਾ ਕਈ ਲੋਕਾਂ ਨੂੰ ਖਾਣ ‘ਚ ਬਹੁਤ ਹੀ ਸਵਾਦ ਲੱਗਦਾ ਹੈ । ਇਸ ਦੇ ਨਾਲ ਹੀ ਬੈਂਗਣ ਦੀ ਸਬਜ਼ੀ ਵੀ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਹਾਲਤ ‘ਚ ਲੋਕਾਂ ਨੂੰ ਜ਼ਿਆਦਾ ਬੈਂਗਣ ਨਹੀਂ ਖਾਣਾ ਚਾਹੀਦਾ । brinjal ਕਿਉਂਕਿ ਇਸ ਖਾਸ ਹਾਲਤ ‘ਚ ਜ਼ਿਆਦਾ ਬੈਂਗਣ ਖਾਣ ਦੇ ਨਾਲ ਸਿਹਤ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ ।ਕੁਝ ਵਿਸ਼ੇਸ਼ ਹਾਲਾਤ ਵਿੱਚ ਲੋਕਾਂ ਨੂੰ ਬੈਂਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਬੁਖ਼ਾਰ ਵਿੱਚ ਕਦੇ ਭੁੱਲ ਕੇ ਵੀ ਬੈਂਗਣ ਨਹੀਂ ਖਾਣਾ ਚਾਹੀਦਾ। brinjal ਜਿਹੜੇ ਲੋਕਾਂ ਦੀਆਂ ਅੱਖਾਂ ਵਿੱਚ ਜਲਣ ਹੋਵੇ, ਉਹ ਵੀ ਬੈਂਗਣ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਜੀਅ ਮਿਤਲਾਉਣਾ, ਉਲਟੀ ਆਉਣ ਵਰਗਾ ਮਨ ਹੋਣਾ ਜਾਂ ਉਲਟੀ ਆਉਣਾ ਤੇ ਪੀਲਾ ਪਿੱਤ ਨਿੱਕਲਣਾ ਤਦ ਵੀ ਬੈਂਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। brinjal ਸਰੀਰ ਵਿੱਚ ਜ਼ਿਆਦਾ ਗਰਮੀ ਮਹਿਸੂਸ ਹੋਵੇ ਜਾਂ ਚਮੜੀ ਰੋਗ ਹੋਵੇ ਜਾਂ ਕਿਸੇ ਤਰ੍ਹਾਂ ਦੀ ਐਲਰਜੀ ਹੋਵੇ, ਤਦ ਵੀ ਬੈਂਗਣ ਨੂੰ ਦੂਰੋਂ ਅਲਵਿਦਾ ਆਖ ਦੇਣੀ ਚਾਹੀਦੀ ਹੈ। ਜੇ ਤੁਸੀਂ ਡੀਪ੍ਰੈਸ਼ਨ ਖ਼ਤਮ ਕਰਨ ਦੀਆਂ ਦਵਾਈਆਂ ਲੈ ਰਹੇ ਹੋ, ਤਦ ਵੀ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੀਆਂ ਦਵਾਈਆਂ ਨਾਲ ਮਿਲ ਕੇ ਮਾੜਾ ਅਸਰ ਪਾ ਸਕਦਾ ਹੈ।

0 Comments
0

You may also like