Advertisment

Brother's day ਤੇ ਜਾਣੋ ਇਨ੍ਹਾਂ ਸਿਤਾਰਿਆਂ ਦਾ ਆਪਣੇ ਭਰਾਵਾਂ ਦੇ ਲਈ ਪਿਆਰ

author-image
By Lajwinder kaur
New Update
Brother's day ਤੇ ਜਾਣੋ ਇਨ੍ਹਾਂ ਸਿਤਾਰਿਆਂ ਦਾ ਆਪਣੇ ਭਰਾਵਾਂ ਦੇ ਲਈ ਪਿਆਰ
Advertisment
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜਿਨ੍ਹਾਂ ਨੇ ਆਪਣੇ ਗੀਤਾਂ ਤੇ ਅਦਾਕਾਰੀ ਦੇ ਨਾਲ ਪੂਰੀ ਧੱਕ ਪਾਈ ਹੋਈ ਹੈ। ਹਾਲ ਹੀ ‘ਚ ਉਹ ਪੰਜਾਬੀ ਫ਼ਿਲਮ ‘ਦਿਲ ਦੀਆਂ ਗੱਲਾਂ’ ‘ਚ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਨਿਭਾਏ ਲਾਡੀ ਨਾਂਅ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਵਧੀਆ ਕਲਾਕਾਰ ਹੋਣ ਤੋਂ ਇਲਾਵਾ ਉਹ ਚੰਗੇ ਵੱਡੇ ਭਰਾ ਵੀ ਨੇ। ਉਹ ਆਪਣੇ ਛੋਟਾ ਭਰਾ ਸੁੱਖਮ ਨੂੰ ਬਹੁਤ ਪਿਆਰ ਕਰਦੇ ਨੇ। ਜਿਸਦੇ ਚੱਲਦੇ ਪਰਮੀਸ਼ ਵਰਮਾ ਨੇ ਆਪਣੀ ਖੱਬੀ ਬਾਂਹ ਉੱਤੇ ਸੁੱਖਮ ਦੇ ਨਾਮ ਦਾ ਟੈਟੂ ਵੀ ਬਣਵਾਇਆ ਹੋਇਆ ਹੈ। ਪਰਮੀਸ਼ ਦਾ ਸੁੱਖਮ ਲਈ ਪਿਆਰ ਅਕਸਰ ਉਨ੍ਹਾਂ ਦੀਆਂ ਸਟੋਰੀਆਂ ‘ਚ ਵੀ ਨਜ਼ਰ ਆਉਂਦਾ ਰਹਿੰਦਾ ਹੈ।
View this post on Instagram
 

2 Regular Boys Lifting heavy things up and Putting them Down... Are you Guys Ready for Tomorrow?

A post shared by Parmish Verma (@parmishverma) on

Advertisment
ਇਸ ਤੋਂ ਬਾਅਦ ਗੱਲ ਕਰਦੇ ਹਾਂ ਨਵਰਾਜ ਹੰਸ ਤੇ ਯੁਵਰਾਜ ਹੰਸ ਦੀ। ਜੀ ਹਾਂ ਦੋਵਾਂ ਭਰਵਾਂ ਦਾ ਰਿਸ਼ਤਾ ਬਹੁਤ ਖ਼ਾਸ ਹੈ ਦੋਵੇਂ ਇੱਕ ਦੂਜੇ ਨੂੰ ਆਪਣਾ ਵਧੀਆ ਦੋਸਤ ਵੀ ਬਣਦੇ ਨੇ। ਇਸੇ ਸਾਲ ਫ਼ਰਵਰੀ ‘ਚ ਯੁਵਰਾਜ ਹੰਸ ਜੋ ਕਿ ਮਾਨਸੀ ਸ਼ਰਮਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਗਏ ਸਨ ਤਾਂ ਉਨ੍ਹਾਂ ਦੇ ਵਿਆਹ ਦੀ ਰਿਸ਼ੈਪਸ਼ਨ ਪਾਰਟੀ ‘ਚ ਨਵਰਾਜ ਨੇ ਆਪਣੇ ਛੋਟੇ ਭਰਾ ਯੁਵਰਾਜ ਦੇ ਆਪਣੇ ਪਿਆਰ ਨੂੰ ਗੀਤ ਦੇ ਰਾਹੀਂ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਛੋਟੇ ਭਰਾ ਯੁਵਰਾਜ ਹੰਸ ਵੀ ਆਪਣੇ ਵੱਡੇ ਵੀਰ ਦੀ ਪੂਰੀ ਸਪੋਰਟ ਕਰਦੇ ਹੋਏ ਨਜ਼ਰ ਆਉਂਦੇ ਨੇ। ਹਾਲ ਹੀ ‘ਚ ਨਵਰਾਜ ਹੰਸ ਦਾ ਗੀਤ ਅਜੈ ਦੇਵਗਨ ਦੀ ਫ਼ਿਲਮ ‘ਦੇ ਦੇ ਪਿਆਰ ਦੇ’ ‘ਚ ਆਇਆ ਹੈ ਤਾਂ ਯੁਵਰਾਜ ਨੇ ਸਪੈਸਲ ਆਪਣੇ ਵੱਡੇ ਵੀਰ ਦੀ ਤਰੀਫ਼ ਕਰਦੇ ਹੋਏ ਆਪਣੇ ਸ਼ੋਸਲ ਮੀਡੀਆ ਉੱਤੇ ਗੀਤ ਨੂੰ ਸ਼ੇਅਰ ਕਰਦੇ ਹੋਏ ਪੋਸਟ ਪਾਈ ਸੀ।
View this post on Instagram
 

Mere Saare Yaaran Layi Eh Video.. #punjabiwedding #mansiyuvrajhans #livingmybestlife #fun #friends

A post shared by Yuvraj Hans (@yuvrajhansofficial) on

Advertisment
ਹੋਰ ਵੇਖੋ:ਪੰਜਾਬੀ ਫ਼ਿਲਮ ‘ਅਮਾਨਤ’ ਦਾ ਸ਼ੂਟ ਹੋਇਆ ਸ਼ੁਰੂ, ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਧੀਰਜ ਕੁਮਾਰ ਤੇ ਨੇਹਾ ਪਵਾਰ ਜੇ ਗੱਲ ਕਰੀਏ ਦਿੱਗਜ ਪੰਜਾਬੀ ਗਾਇਕ ਹਰਭਜਨ ਮਾਨ ਦੀ ਤਾਂ ਉਨ੍ਹਾਂ ਦਾ ਵੀ ਆਪਣੇ ਛੋਟੇ ਵੀਰ ਗੁਰਸੇਵਕ ਮਾਨ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ। ਦੋਵੇਂ ਭਰਾਵਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਹਰਭਜਨ ਮਾਨ ਅਕਸਰ ਆਪਣੇ ਭਰਾ ਲਈ ਸ਼ੋਸਲ ਮੀਡੀਆ ਉੱਤੇ ਪੋਸਟ ਕਰਦੇ ਰਹਿੰਦੇ ਨੇ।
ਇਸ ਤੋਂ ਇਲਾਵਾ ਜੇ ਗੱਲ ਕਰੀਏ ਰਾਜ ਬੱਬਰ ਦੇ ਦੋਵੇਂ ਸਪੁੱਤਰਾਂ ਦੀ ਤਾਂ ਪ੍ਰਤੀਕ ਬੱਬਰ ਤੇ ਆਰਿਆ ਬੱਬਰ ਦੋਵਾਂ ‘ਚ ਕਾਫੀ ਪਿਆਰ ਹੈ। ਦੋਵੇਂ ਹਮੇਸ਼ ਇੱਕ ਦੂਜੇ ਲਈ ਖੜ੍ਹੇ ਹੋਏ ਨਜ਼ਰ ਆਉਂਦੇ ਨੇ। ਪ੍ਰਤੀਕ ਬੱਬਰ ਦੇ ਵਿਆਹ ‘ਚ ਵੀ ਆਰਿਆ ਬੱਬਰ ਸਭ ਤੋਂ ਅੱਗੇ ਨਜ਼ਰ ਆਏ ਸਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment