Advertisment

ਮੋਦੀ ਸਰਕਾਰ ਨੇ ਫਿਲਮੀ ਲੋਕਾਂ ਨੂੰ ਦਿੱਤੇ ਵੱਡੇ ਤੋਹਫੇ 

author-image
By Rupinder Kaler
New Update
ਮੋਦੀ ਸਰਕਾਰ ਨੇ ਫਿਲਮੀ ਲੋਕਾਂ ਨੂੰ ਦਿੱਤੇ ਵੱਡੇ ਤੋਹਫੇ 
Advertisment
ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿੱਚ ਫ਼ਿਲਮ ਇੰਡਸਟਰੀ ਨੂੰ ਦੋ ਵੱਡੇ ਤੋਹਫੇ ਦਿੱਤੇ ਗਏ ਹਨ । ਇਹਨਾਂ ਨਾਲ ਹੀ ਫ਼ਿਲਮੀ ਜਗਤ ਨੂੰ ਵੱਡਾ ਫਾਇਦਾ ਹੋਵੇਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ 'ਚ ਫ਼ਿਲਮ ਨੂੰ ਸ਼ੂਟ ਕਰਨ ਵਾਲੇ ਸਭ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ ਕਲੀਅਰੈਂਸ ਦਿੱਤਾ ਜਾਵੇਗਾ । https://twitter.com/ABPNews/status/1091222578641887232 ਦੂਜੇ ਐਲਾਨ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਜੀਐਸਟੀ ਨੂੰ 12 % ਕਰਨ ਦਾ ਐਲਾਨ ਕੀਤਾ ਹੈ ਜਿਸ 'ਚ ਪਹਿਲਾਂ ਇੱਕ ਮੂਵੀ ਟਿਕਟ 'ਤੇ 18% ਜੀਐਸਟੀ ਲੱਗਦਾ ਹੈ। ਐਲਾਨ ਤੋਂ ਬਾਅਦ ਇਹ ਘਟ ਕੇ 12 % ਰਹਿ ਜਾਵੇਗਾ ਪਰ ਇਸ ਦਾ ਆਖਰੀ ਫੈਸਲਾ ਜੀਐਸਟੀ ਕੌਂਸਲ ਹੀ ਲਵੇਗੀ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੰਗਲ ਵਿੰਡੋ ਕਲੀਅਰੈਂਸ ਸਿਰਫ ਵਿਦੇਸ਼ੀ ਫ਼ਿਲਮ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਸੀ ਪਰ ਹੁਣ ਇਸ ਦਾ ਸਿੱਧਾ ਫਾਇਦਾ ਭਾਰਤ ਦੇ ਸਭ ਡਾਇਰੈਕਟਾਂ ਨੂੰ ਵੀ ਹੋਵੇਗਾ। https://twitter.com/ANI/status/1091222105579012096 ਫੇਰ ਉਹ ਚਾਹੇ ਕਿਸੇ ਵੀ ਭਾਸ਼ਾ 'ਚ ਫ਼ਿਲਮ ਸ਼ੂਟ ਕਰ ਰਹੇ ਹੋਣ। ਇਸ ਤੋਂ ਇਲਾਵਾ ਸਿਨੇਮਾਟੋਗ੍ਰਾਫੀ ਐਕਟ ਨੂੰ ਲੈ ਕੇ ਵੀ ਸਖ਼ਤੀ ਵਰਤਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਪਾਇਰੇਸੀ 'ਤੇ ਕੰਟਰੋਲ ਕੀਤਾ ਜਾ ਸਕੇ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਫ਼ਿਲਮ ਇੰਡਸਟਰੀ ਦੇ ਲੋਕਾਂ ਨੇ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment