ਹਿੰਮਤ ਸੰਧੂ ਦਾ ਨਵਾਂ ਗੀਤ 'ਬੁਰਜ ਖਲੀਫਾ' ਪਾ ਰਿਹਾ ਹੈ ਧੱਕ,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ 

written by Shaminder | July 16, 2019

ਹਿੰਮਤ ਸੰਧੂ ਦਾ ਨਵਾਂ ਗੀਤ ਬੁਰਜ ਖਲੀਫਾ ਆ ਚੁੱਕਿਆ ਹੈ । ਹਿੰਮਤ ਸੰਧੂ ਦੇ ਇਸ ਗੀਤ ਦਾ ਸਰੋਤੇ ਬੜੀ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ । ਇਸ ਗੀਤ 'ਚ ਜੱਟੀ ਦੇ ਸ਼ੌਂਕਾਂ ਅਤੇ ਉਸਦੇ ਸੁਹੱਪਣ ਦੀ ਤਾਰੀਫ਼ ਕੀਤੀ ਗਈ ਹੈ । ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਫੀਚਰਿੰਗ 'ਚ ਹਿੰਮਤ ਸੰਧੂ ਦੇ ਨਾਲ ਸਿਮਰਤ ਕੌਰ ਨਜ਼ਰ ਆ ਰਹੇ ਹਨ । ਹੋਰ ਵੇਖੋ:ਬਲੈਕੀਆ ਫ਼ਿਲਮ ਦਾ ਟਾਈਟਲ ਟ੍ਰੈਕ ਗਾਉਣ ਵਾਲੇ ਗਾਇਕ ਹਿੰਮਤ ਸੰਧੂ ਨੇ ਗਾਇਕੀ ਲਈ ਛੱਡ ਦਿੱਤੀ ਸੀ ਪੜ੍ਹਾਈ,ਨਹੀਂ ਗਏ ਕਾਲਜ,ਵਾਇਸ ਆਫ਼ ਪੰਜਾਬ ਦੇ ਰਹੇ ਹਨ ਸੈਕਿੰਡ ਰਨਰ ਅੱਪ ਇਸ ਗੀਤ ਦਾ ਵੀਡੀਓ ਬੀਟੂਗੈਦਰ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਹੈ । ਇਸ ਗੀਤ 'ਚ ਜੱਟੀ ਦੇ ਸ਼ੌਂਕ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਯੰਗਸਟਰ ਦੀ ਪਸੰਦ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ । https://www.instagram.com/p/BzsOGbNhTb2/ ਹਿੰਮਤ ਸੰਧੂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਬਲਾਕਬਸਟਰ ਫ਼ਿਲਮ ਬਲੈਕੀਆ ਦਾ ਟਾਈਟਲ ਗੀਤ ਗਾਇਆ ਸੀ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ਅਤੇ ਹੁਣ ਉਨ੍ਹਾਂ ਨੇ ਬੁਰਜ ਖਲੀਫਾ ਗੀਤ ਗਾਇਆ ਹੈ । ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/BzQVCuPhHbd/  

0 Comments
0

You may also like