ਪੰਜਾਬ ਦੇ ਰਹਿਣ ਵਾਲੇ ਅਤੇ ਜੁੱਤੀਆਂ ਪਾਲਿਸ਼ ਕਰਨ ਵਾਲੇ ਗਾਇਕ ਨੂੰ ਸੁਣ ਕੇ ਭਾਵੁਕ ਹੋਏ ਬਿਜਨੇਸਮੈਨ ਅਨੰਦ ਮਹਿੰਦਰਾ,ਵੀਡੀਓ ਸਾਂਝਾ ਕਰਕੇ ਦਿੱਤਾ ਇਹ ਚੈਲੇਂਜ

Written by  Shaminder   |  October 31st 2019 01:25 PM  |  Updated: November 06th 2019 11:34 AM

ਪੰਜਾਬ ਦੇ ਰਹਿਣ ਵਾਲੇ ਅਤੇ ਜੁੱਤੀਆਂ ਪਾਲਿਸ਼ ਕਰਨ ਵਾਲੇ ਗਾਇਕ ਨੂੰ ਸੁਣ ਕੇ ਭਾਵੁਕ ਹੋਏ ਬਿਜਨੇਸਮੈਨ ਅਨੰਦ ਮਹਿੰਦਰਾ,ਵੀਡੀਓ ਸਾਂਝਾ ਕਰਕੇ ਦਿੱਤਾ ਇਹ ਚੈਲੇਂਜ

ਬਿਜਨੇਸਮੈਨ ਅਨੰਦ ਮਹਿੰਦਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਪੰਜਾਬ ਦਾ ਗਾਇਕ ਸੰਨੀ ਪਰਫਾਰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਅਨੰਦ ਮਹਿੰਦਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਇਸ ਵੀਡੀਓ ਨੂੰ ਵੇਖ ਕੇ ਤੁਸੀਂ ਆਪਣੀਆਂ ਅੱਖਾਂ ਨੂੰ ਭਿੱਜਣ ਤੋਂ ਨਹੀਂ ਰੋਕ ਸਕੋਗੇ ।

ਹੋਰ ਵੇਖੋ:ਬੂਟ ਪਾਲਿਸ਼ਾਂ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਸੰਨੀ ਦੀ ਗਾਇਕੀ ਹਰ ਪਾਸੇ ਚਰਚਾ,ਇਸ ਤਰ੍ਹਾਂ ਮਿਲਿਆ ਮੌਕਾ

https://twitter.com/anandmahindra/status/1188299578325356544

ਅਨੰਦ ਮਹਿੰਦਰਾ ਨੇ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੂੰ ਕਿਸੇ ਦੋਸਤ ਨੇ ਭੇਜਿਆ ਹੈ ।ਉਨ੍ਹਾਂ ਨੇ ਲਿਖਿਆ ਕਿ ਇਹ ਵੀਡੀਓ ਵੇਖਦੇ ਹੋਏ ਉਨ੍ਹਾਂ ਦੀਆਂ ਅੱਖਾਂ ਚੋਂ ਹੰਝੂ ਆ ਗਏ ,ਉਨ੍ਹਾਂ ਅੱਗੇ ਲਿਖਿਆ ਕਿ ਮੈਂ ਯੂਟਿਊਬ 'ਤੇ ਇਸ ਦਾ ਪੂਰਾ ਵੀਡੀਓ ਲੱਭਿਆ ਅਤੇ ਮੈਂ ਤੁਹਾਨੂੰ ਚੈਲੇਂਜ ਦਿੰਦਾ ਹਾਂ ਕਿ ਵੀਡੀਓ ਵੇਖ ਕੇ ਆਪਣੇ ਹੰਝੂ ਰੋਕ ਕੇ ਵਿਖਾਓ"।ਸੋਸ਼ਲ ਮੀਡੀਆ ਨੇ ਸਾਡੇ ਲਈ ਬਹੁਤ ਵਧੀਆ ਕੰਮ ਕੀਤਾ ਹੈ,ਵੱਖ-ਵੱਖ ਥਾਵਾਂ ਤੋਂ ਟੈਲੇਂਟ ਦੀ ਭਾਲ ਕੀਤੀ ਜਾ ਰਹੀ ਹੈ ।

sunny singer indian idol के लिए इमेज नतीजे

ਦੱਸ ਦਈਏ ਕਿ ਸੰਨੀ ਪੰਜਾਬ ਦਾ ਰਹਿਣ ਵਾਲਾ ਗਾਇਕ ਹੈ ਅਤੇ ਇੱਕ ਸਿੰਗਿਗ ਰਿਆਲਿਟੀ ਸ਼ੋਅ 'ਚ ਭਾਗ ਲੈ ਕੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਰਿਹਾ ਹੈ ।

ਛੇਵੀਂ ਜਮਾਤ ਤੱਕ ਪੜਿਆ ਸੰਨੀ ਨੇ ਇੱਕ ਸੰਗੀਤਕ ਮੁਕਾਬਲੇ ‘ਚ ਭਾਗ ਲੈ ਕੇ ਬਠਿੰਡਾ ਵਾਸੀਆਂ ਦਾ ਨਾਂਅ ਰੌਸ਼ਨ ਕੀਤਾ ਹੈ । ਉੱਥੇ ਹੀ ਪਰਿਵਾਰ ਵਾਲੇ ਵੀ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਦੁਨੀਆ ਭਰ ‘ਚ ਆਪਣੀ ਕਲਾ ਨਾਲ ਨਾਮ ਚਮਕਾਵੇਗਾ ।ਬਠਿੰਡਾ ਦੇ ਸਾਂਸੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਨੀ ਦੀ , ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ ।

sunny and anand mohindra sunny and anand mohindra

ਉਸ ਦੇ ਬਚਪਨ ‘ਚ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ ਸੀ ਜਿਸ ਕਾਰਨ ਉਸ ਨੂੰ ਸਕੂਲ ਚੋਂ ਹਟਣਾ ਪਿਆ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਬੂਟ ਪਾਲਿਸ਼ ਦਾ ਕਿੱਤਾ ਅਪਨਾਉਣਾ ਪਿਆ । ਘਰ ‘ਚ ਅੰਤਾਂ ਦੀ ਗਰੀਬੀ ਕਾਰਨ ਅਤੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਲਈ ਉਹ ਕਸ਼ਮੀਰ ਦੇ ਸ਼੍ਰੀਨਗਰ ਤੱਕ ਬੂਟ ਪਾਲਿਸ਼ ਕਰਨ ਲਈ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network