ਵਿਸਾਖੀ ਦੇ ਮੌਕੇ 'ਤੇ ਕੈਨੇਡਾ ਸਰਕਾਰ ਨੇ ਸਿੱਖ ਕੌਮ ਦੇ ਹੱਕ ਵਿੱਚ ਲਿਆ ਇੱਕ ਹੋਰ ਵੱਡਾ ਫੈਸਲਾ 

Written by  Rupinder Kaler   |  April 13th 2019 05:49 PM  |  Updated: April 13th 2019 05:50 PM

ਵਿਸਾਖੀ ਦੇ ਮੌਕੇ 'ਤੇ ਕੈਨੇਡਾ ਸਰਕਾਰ ਨੇ ਸਿੱਖ ਕੌਮ ਦੇ ਹੱਕ ਵਿੱਚ ਲਿਆ ਇੱਕ ਹੋਰ ਵੱਡਾ ਫੈਸਲਾ 

ਪੰਜਾਬ ਦੇ ਸੱਭਿਆਚਾਰ, ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ਵਿੱਚ ਵਿਸਾਖੀ ਦੀ ਅਹਿਮ ਥਾਂ ਹੈ। ਇਹ ਹਾੜੀ ਦੀ ਫ਼ਸਲ ਨਾਲ ਜੁੜਿਆ ਵਾਢੀ ਦਾ ਤਿਉਹਾਰ ਹੈ।ਵਿਸਾਖੀ ਦੇ ਦਿਹਾੜੇ 1699 ਨੂੰ ਖਾਲਸਾ ਪੰਥ ਦੀ ਸਿਰਜਨਾ ਨੇ ਇਸ ਤਿਉਹਾਰ ਨੂੰ ਸਦੀਵੀ ਬਣਾ ਦਿੱਤਾ ਹੈ । ਸਿੱਖ ਕੌਮ ਵਿੱਚ ਵਿਸਾਖੀ ਦੇ ਮਹੱਤਵ ਨੂੰ ਦੇਖਦੇ ਹੋਏ ਵਿਸਾਖੀ ਦੇ ਮੌਕੇ ਤੇ ਕੈਨੇਡਾ ਦੀ ਫੈਡਰਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ।

Justin-Trudeau-and-Sukh-Dhaliwal Justin-Trudeau-and-Sukh-Dhaliwal

ਕੈਨੇਡਾ ਸਰਕਾਰ ਨੇ ਅਪਰੈਲ ਦੇ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਦਿੱਤਾ ਹੈ। ਕੈਨੇਡਾ ਦੀ ਸੰਸਦ ਵਿੱਚ ਲਿਬਰਲ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਇਸ ਸਬੰਧ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ ਹੈ । ਬਿੱਲ 'ਸੀ-੩੭੬' ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਨੇ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਐਲਾਨ ਕੀਤਾ।ਕੈਨੇਡਾ ਦੇ ਕੁਝ ਸੂਬਿਆਂ ਅਤੇ ਅਮਰੀਕਾ ਦੇ ਕੁਝ ਸੂਬਿਆਂ ਨੇ ਪਹਿਲਾਂ ਹੀ ਅਪਰੈਲ ਨੂੰ ਸਿੱਖ ਵਿਰਸਤ ਮਹੀਨੇ ਦਾ ਐਲਾਨ ਕਰ ਦਿੱਤਾ ਸੀ।

https://www.youtube.com/watch?v=W8PFiKPetTc

ਪਰ ਹੁਣ ਪੂਰੇ ਕੈਨੇਡਾ ਨੇ ਦੇਸ਼ ਪੱਧਰ 'ਤੇ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਐਲਾਨ ਦਿੱਤਾ ਗਿਆ ਹੈ।

https://twitter.com/sukhdhaliwal/status/1116440378243031040

ਸੁੱਖ ਧਾਲੀਵਾਲ ਨੇ ਅਪਰੈਲ ਦੇ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਰੂਪ ਵਿੱਚ ਮਨਾਉਣ ਦਾ ਬਿੱਲ ਪੇਸ਼ ਇਹ ਨਿਸ਼ਚਿਤ ਕਰਦਾ ਹੈ ਕਿ ਕੈਨੇਡਾ ਭਰ ਵਿੱਚ ਸਿੱਖ ਕੈਨੇਡੀਅਨਾਂ ਦੇ ਯੋਗਦਾਨ ਅਤੇ ਇਤਿਹਾਸ ਨੂੰ ਸਾਲਾਨਾ ਮਾਨਤਾ ਦਿੱਤੀ ਜਾਂਦੀ ਹੈ। ਇਸ ਬਿੱਲ ਨੂੰ ਤਕਰੀਬਨ ੨੦ ਮੈਂਬਰਾਂ ਨੇ ਸਮਰਥਨ ਦਿੱਤਾ ਜੋ ਪੰਜਾਬੀ ਮੂਲ ਦੇ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network