ਕੈਨੇਡਾ ਪੁਲਿਸ ਸਿੱਖ ਰਹੀ ਭੰਗੜੇ ਦੇ ਸਟੈਪਸ, ਵੀਡੀਓ ਹੋ ਰਿਹਾ ਵਾਇਰਲ

written by Shaminder | September 09, 2020

ਕੈਨੇਡਾ ‘ਚ ਪੰਜਾਬੀਆਂ ਦੀ ਬੱਲੇ ਬੱਲੇ ਹੈ ।ਉੱਥੋਂ ਦੀ ਪੁਲਿਸ ਤੋਂ ਲੈ ਕੇ ਰਾਜਨੀਤੀ ਤੱਕ ਪੰਜਾਬੀ ਛਾਏ ਹੋਏ ਨੇ । ਪੰਜਾਬੀਆਂ ਦੀ ਕੈਨੇਡਾ ‘ਚ ਧੱਕ ਦਾ ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦੀ ਧਰਤੀ ‘ਤੇ ਹਰ ਖੇਤਰ ‘ਚ ਪੰਜਾਬੀ ਛਾਏ ਹੋਏ ਨੇ ।ਏਨੀਂ ਦਿਨੀਂ ਕੈਨੇਡਾ ਪੁਲਿਸ ਵੀ ਖੁਦ ਨੂੰ ਫਿੱਟ ਰੱਖਣ ਲਈ ਲੋਕ ਨਾਚ ਭੰਗੜੇ ਦਾ ਸਹਾਰਾ ਲੈ ਰਹੀ ਹੈ । [embed]https://www.instagram.com/p/CEnDkayJfHM/[/embed] ਪੰਜਾਬੀ ਮੂਲ ਦੇ ਗੁਰਦੀਪ ਪੰਧੇਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕੈਨੇਡਾ ਦੇ ਓਟਾਵਾ ਦੀ ਪੁਲਿਸ ਨੂੰ ਭੰਗੜੇ ਦੇ ਸਟੈਪਸ ਸਿਖਾ ਰਿਹਾ ਹੈ । ਦੱਸ ਦਈਏ ਕਿ ਗੁਰਦੀਪ ਪੰਧੇਰ ਦਾ ਭੰਗੜੇ ‘ਚ ਵੱਡਾ ਸਥਾਨ ਹੈ ਅਤੇ ਇਸ ਵੀਡੀਓ ਨੂੰ ਅਸਾਮ ਪੁਲਿਸ ਦੇ ਅਡੀਸ਼ਨਲ ਡੀਜੀਪੀ ਹਰਦੀ ਸਿੰਘ ਸਣੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ । ਕੈਨੇਡਾ ‘ਚ ਰਹਿੰਦੇ ਪੰਜਾਬੀਆਂ ਨੇ ਉੱਥੇ ਹਰ ਖੇਤਰ ‘ਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਕੈਨੇਡਾ ਦੇ ਵਿਕਾਸ ‘ਚ ਪੰਜਾਬੀਆਂ ਦਾ ਯੋਗਦਾਨ ਸ਼ਲਾਘਾਯੋਗ ਹੈ ।

0 Comments
0

You may also like