ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਵਰਲਡ ਟੂਰ 'ਤੇ ਨਿਕਲੇ ਸਿੱਖ ਬਾਈਕਰਸ ਦਾ ਚੰਡੀਗੜ੍ਹ 'ਚ ਭਰਵਾਂ ਸਵਾਗਤ

written by Shaminder | May 18, 2019

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਖ਼ਾਸ ਕਰਕੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਵਿੱਚ । 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਨੇਡਾ ਤੇ ਯੂਕੇ ਤੋਂ ਸਿੱਖ ਭਾਈਚਾਰੇ ਵੱਲੋਂ ਇੱਕ ਰੈਲੀ ਕੱਢੀ ਜਾ ਰਹੀ ਹੈ ਤਾਂ ਜੋ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਫੈਲਾਇਆ ਜਾ ਸਕੇ ।ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਚੰਡੀਗੜ੍ਹ ਪਹੁੰਚੇ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਇਨ੍ਹਾਂ ਸਿੱਖ ਬਾਈਕਰਸ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । ਹੋਰ ਵੇਖੋ :ਦਰਸ਼ਨ ਕਰੋ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਨਾਲ ਸਬੰਧਿਤ ‘ਗੁਰਦੁਆਰਾ ਕੰਧ ਸਾਹਿਬ’ ਦੇ Khalsa Aid ਕੈਨੇਡਾ ਦੇ ਮਸ਼ਹੂਰ ਸਿੱਖ ਮੋਟਰਸਾਈਕਲ ਕਲੱਬ ਦੇ ਨੌਜਵਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਗੁਰੂ ਨਾਨਕ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਵਰਲਡ ਟੂਰ ਸ਼ੁਰੂ ਕਰਨਗੇ। ਇਸੇ ਟੂਰ ਨਾਲ ਇਹ ਨੌਜਵਾਨ ਖ਼ਾਲਸਾ ਏਡ ਇੰਟਰਨੈਸ਼ਨਲ ਸੰਸਥਾ ਲਈ ਫੰਡ ਵੀ ਇਕੱਠੇ ਕਰਨਗੇ। ਇਹਨਾਂ ਮੁੰਡਿਆਂ ਨੇ ਯੂਕੇ ਤੋਂ ਅੰਮ੍ਰਿਤਸਰ ਦੀ ਦੂਰੀ 45 ਦਿਨਾਂ ਵਿੱਚ ਤੈਅ ਕਰਨ ਦਾ ਟੀਚਾ ਮਿੱਥਿਆ । ਯੂਰਪ, ਤੁਰਕੀ, ਇਰਾਨ ਤੇ ਪਾਕਿਸਤਾਨ ਰਾਹੀਂ ਹੁੰਦੇ ਹੋਏ ਇਹ ਨੌਜਵਾਨ ਸੈਂਕੜੇ ਸ਼ਹਿਰਾਂ ਵਿੱਚੋਂ ਗੁਜ਼ਰਦੇ ਹੋਏ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ, ਤੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਚੰਡੀਗੜ੍ਹ ਪਹੁੰਚੇ  ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ।  

0 Comments
0

You may also like