ਕਾਨਸ ਫ਼ਿਲਮ ਫੈਸਟੀਵਲ ‘ਚ ਦੱਸੋ ਕਿਹੜੀ ਹੀਰੋਇਨ ਢਾਹ ਰਹੀਂ ਹੈ ਵ੍ਹਾਈਟ ਰੰਗ ‘ਚ ਕਹਿਰ-ਐਸ਼ਵਰਿਆ ਰਾਏ, ਪ੍ਰਿਯੰਕਾ ਚੋਪੜਾ ਜਾਂ ਹੁਮਾ ਕੁਰੈਸ਼ੀ

written by Lajwinder kaur | May 21, 2019

ਕਾਨਸ ਫਿਲਮ ਫੈਸਟੀਵਲ ਚੱਲ ਰਿਹਾ ਹੈ ਤੇ ਇਸ 72ਵੇਂ 'ਕਾਨਸ ਫਿਲਮ ਫੈਸਟੀਵਲ 2019' 'ਚ ਬਾਲੀਵੁੱਡ ਅਦਾਕਾਰਾਂ ਦਾ ਜਲਵਾ ਕਾਇਮ ਹੈ। ਬਾਲੀਵੁੱਡ ਦੀਆਂ ਇਹ ਹਸੀਨਾਵਾਂ ਨੇ ਰੈੱਡ ਕਾਰਪੇਟ ਉੱਤੇ ਤਹਿਲਕਾ ਮਚਾਇਆ ਹੋਇਆ ਹੈ। ਜਿਸ ਦੇ ਚੱਲਦੇ ਇਨ੍ਹਾਂ ਹੀਰੋਇਨਾਂ ਦਾ ਦੂਜਾ ਲੁੱਕ ਸਾਹਮਣੇ ਆਇਆ ਹੈ। ਗੱਲ ਕਰਦੇ ਹਾਂ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਜਿਨ੍ਹਾਂ ਦੀ ਦੂਜੀ ਅਪੀਈਰੈਂਸ ਸਾਹਮਣੇ ਆਈ ਹੈ। ਜਿਸ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਵ੍ਹਾਈਟ ਰੰਗ ਦਾ ਫੱਰਿਲ ਅਤੇ ਫਰ ਵਾਲਾ ਗਾਊਨ ਪਾਇਆ ਹੋਇਆ ਹੈ। Cannes 2019: Which look You like Aishwarya, Priyanka or Huma ਇਸ ਤੋਂ ਇਲਾਵਾ ਸਾਬਕਾ ਮਿਸ ਵਰਲਡ ਰਹਿ ਚੁੱਕੇ ਪ੍ਰਿਯੰਕਾ ਚੋਪੜਾ ਵੀ ਵ੍ਹਾਈਟ ਰੰਗ ਦੇ ਗਾਊਨ ‘ਚ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੇ ਸਨ। ਉਨ੍ਹਾਂ ਨੇ ਵੀ ਵ੍ਹਾਈਟ ਰੰਗ ਦਾ ਫਰਿਲ ਵਾਲਾ ਗਾਊਨ ਪਾਇਆ ਹੋਇਆ ਸੀ। ਪ੍ਰਿਯੰਕਾ ਚੋਪੜਾ ਦੇ ਨਾਲ ਉਨ੍ਹਾਂ ਦੇ ਪਤੀ ਨਿਕ ਜੋਨਸ ਵੀ ਨਜ਼ਰ ਆਏ।

View this post on Instagram
 

Mon amour

A post shared by Priyanka Chopra Jonas (@priyankachopra) on

ਹੋਰ ਵੇਖੋ:ਕਮਲ ਖ਼ਾਨ ਨੇ ‘ਹਾੜੀ ਸਾਉਣੀ’ ਗੀਤ ਦੇ ਰਾਹੀਂ ਬਿਆਨ ਕੀਤਾ ਕਿਸਾਨਾਂ ਦੇ ਦਿਲ ਦੇ ਦਰਦ ਨੂੰ ਤੇ ਕੀਤੀ ਉਨ੍ਹਾਂ ਦੇ ਹੱਕ ਦੀ ਗੱਲ, ਦੇਖੋ ਵੀਡੀਓ ਇਸ ਤੋਂ ਇਲਾਵਾ ਬਾਲੀਵੁੱਡ ਦੀ ਬਾਕਮਾਲ ਅਦਾਕਾਰ ਹੁਮਾ ਕੁਰੈਸ਼ੀ ਵੀ ਵ੍ਹਾਈਟ ਰੰਗ ਦੀ ਸਾੜ੍ਹੀ ‘ਚ ਨਜ਼ਰ ਆਏ। ਉਹ ਇਸ ਸਟਾਈਲਿਸ਼ ਸਾੜ੍ਹੀ ‘ਚ ਬਹੁਤ ਹੀ ਜ਼ਿਆਦਾ ਖੂਬਸੂਰਤ ਨਜ਼ਰ ਆ ਰਹੇ ਨੇ। ਹੁਣ ਤੁਸੀਂ ਦੱਸੋ ਤੁਹਾਨੂੰ ਕਿਹੜੀ ਬਾਲੀਵੁੱਡ ਅਦਾਕਾਰਾ ਆ ਰਹੀ ਹੈ ਵ੍ਹਾਈਟ ਰੰਗ ਦੀ ਡਰੈੱਸ ‘ਚ ਪਸੰਦ?
 

0 Comments
0

You may also like