Cannes 2022: ਬਤੌਰ ਜਿਊਰੀ ਮੈਂਬਰ ਦੀਪਿਕਾ ਪਾਦੁਕੋਣ ਦੀ ਪਹਿਲੀ ਝਲਕ ਆਈ ਸਾਹਮਣੇ

written by Lajwinder kaur | May 17, 2022

Cannes Film Festival 2022 ਤੋਂ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਉਸ ਦਾ ਇਹ ਲੁੱਕ ਉਦੋਂ ਦਾ ਹੈ ਜਦੋਂ ਉਹ ਗ੍ਰੈਂਡ ਹਯਾਤ ਕਾਨਸ ਹੋਟਲ ਮਾਰਟੀਨੇਜ਼ ਜਿਊਰੀ ਮੈਂਬਰਾਂ ਨਾਲ ਡਿਨਰ ਲਈ ਪਹੁੰਚੀ ਸੀ। Deepika Padukone ਫ਼ਿਲਮ ਫੈਸਟੀਵਲ ਦੇ 75ਵੇਂ ਐਡੀਸ਼ਨ 'ਚ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਨਜ਼ਰ ਆਈ। ਇਸ ਦੌਰਾਨ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ ।

Deepika

ਹੋਰ ਪੜ੍ਹੋ : ਅੱਲੂ ਅਰਜੁਨ ਤੇ ਸਨੇਹਾ ਰੈੱਡੀ ਦੀ ਲਵ ਸਟੋਰੀ ਹੈ ਬੇਹੱਦ ਦਿਲਚਸਪ, 'ਪੁਸ਼ਪਾ' ਸਟਾਰ ਨੂੰ ਵਿਆਹ ਲਈ ਵੇਲਣੇ ਪਏ ਸੀ ਕਈ ਪਾਪੜ

ਤੁਹਾਨੂੰ ਦੱਸ ਦੇਈਏ ਕਿ ਕਾਨਸ ਫਿਲਮ ਫੈਸਟੀਵਲ 2022 ਦੁਨੀਆ ਦੇ ਚੋਟੀ ਦੇ ਫ਼ਿਲਮ ਇਵੈਂਟਸ ਵਿੱਚੋਂ ਇੱਕ ਹੈ। ਇਹ ਸਮਾਂ ਭਾਰਤ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਵਾਰ Deepika Padukone ਮੁੱਖ ਜਿਊਰੀ ਦਾ ਹਿੱਸਾ ਹੈ। ਜਿਊਰੀ 'ਚ ਸ਼ਾਮਿਲ ਹੋਣ ਦੇ ਨਾਲ ਹੀ ਉਹ ਕਾਨਸ ਦੇ ਰੈੱਡ ਕਾਰਪੇਟ 'ਤੇ ਵੀ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰੇਗੀ। ਇਨ੍ਹੀਂ ਦਿਨੀਂ ਦੀਪਿਕਾ ਫਰਾਂਸ 'ਚ ਜਿਊਰੀ ਦੇ ਰੂਪ 'ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀ ਹੈ।

Cannes Deepika

ਕੈਨਸ ਜਿਊਰੀ ਦੇ ਮੈਂਬਰਾਂ ਦੇ ਨਾਲ ਹੋਟਲ ਮਾਰਟੀਨੇਜ਼ ਵਿੱਚ ਰਾਤ ਦੇ ਖਾਣੇ ਲਈ, ਦੀਪਿਕਾ ਨੇ ਲੁਈਸ ਵਿਟਨ ਦੇ ਫਾਲ 2021 ਸੰਗ੍ਰਹਿ ਵਿੱਚੋਂ ਇੱਕ ਸੀਕੁਇੰਡ ਡਰੈੱਸ ਦੀ ਚੋਣ ਕੀਤੀ। ਉਸ ਨੇ ਆਪਣੀ ਲੁੱਕ ਨੂੰ ਪੂਰਾ ਕਰਦੇ ਹੋਏ ਭੂਰੇ ਰੰਗ ਦੇ ਲੌਂਗ ਬੂਟ ਪਾਏ ਹੋਏ ਹਨ। ਉਨ੍ਹਾਂ ਨੇ ਆਪਣੇ ਵਾਲ ਖੁੱਲੇ ਰੱਖੇ ਹੋਏ ਸਨ।

Deepika Padukone

ਦੀਪਿਕਾ ਪਾਦੁਕੋਣ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਅਦਾਕਾਰਾ ਦੇ ਪ੍ਰਸ਼ੰਸਕ ਉਸ ਦੇ ਇਸ ਲੁੱਕ ਨੂੰ ਸ਼ੇਅਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕਾਨਸ ਇਵੈਂਟ 'ਚ ਸ਼ਾਮਲ ਹੋਣ ਤੋਂ ਪਹਿਲਾਂ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਇਸ ਲਈ ਕਿੰਨੀ ਉਤਸ਼ਾਹਿਤ ਹੈ। ਜਿਸ 'ਚ ਉਹ ਆਪਣੇ ਸਫਰ ਬਾਰੇ ਗੱਲ ਕਰਦੀ ਹੋਈ  ਨਜ਼ਰ ਆ ਰਹੀ ਹੈ।

ਜੇ ਗੱਲ ਕਰੀਏ ਦੀਪਿਕਾ ਪਾਦੁਕੋਣ ਦੇ ਝੋਲੀ ਕਈ ਫ਼ਿਲਮਾਂ ਨੇ। ਅਖੀਰਲੀ ਵਾਰ ਉਹ ਗਹਿਰਾਈਆਂ ਫ਼ਿਲਮ ‘ਚ ਨਜ਼ਰ ਆਈ ਸੀ।

ਹੋਰ ਪੜ੍ਹੋ : ਆਪਣੀ ਪਤਨੀ ਹਰਮਨ ਮਾਨ ਦੇ ਨਾਲ ਖੇਤਾਂ ‘ਚ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਏ ਗਾਇਕ ਹਰਭਜਨ ਮਾਨ, ਦੇਖੋ ਵੀਡੀਓ

 

 

View this post on Instagram

 

A post shared by Proud Crazen 👑 (@deepikamagical)

You may also like