Cannes 2022: 'ਭਾਰਤੀ ਨਾਰੀ ਸਭ 'ਤੇ ਭਾਰੀ'! ਦੀਪਿਕਾ ਪਾਦੁਕੋਣ 'ਤੇ ਪੂਰੇ ਭਾਰਤ ਨੂੰ ਨਾਜ਼

written by Lajwinder kaur | May 18, 2022

ਕਾਨਸ 2022 ਸ਼ੁਰੂ ਹੋ ਗਿਆ ਹੈ ਅਤੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਵੱਡੇ ਸਿਤਾਰੇ ਇਸ ਦੇ ਰੈੱਡ ਕਾਰਪੇਟ 'ਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣਗੇ। ਇਸ ਦੌਰਾਨ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਦੀਵਾਨਾ ਕਰਦੀ ਨਜ਼ਰ ਆਈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਦੀਪਿਕਾ ਦਾ ਇਹ ਲੁੱਕ।

ਹੋਰ ਪੜ੍ਹੋ : ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਪੰਜਾਬੀ ਲੁੱਕ ‘ਚ ਨਜ਼ਰ ਆਏ ਦੋਵੇਂ ਸਟਾਰ

inside image of deepika padukone cannes 2022

Cannes 2022 ਦੇ ਰੈੱਡ ਕਾਰਪੇਟ 'ਤੇ ਦੀਪਿਕਾ ਪਾਦੁਕੋਣ ਨੇ ਸਾੜ੍ਹੀ ਪਾ ਕੇ ਭਾਰਤੀ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ। ਦੀਪਿਕਾ ਸਬਿਆਸਾਚੀ ਦੁਆਰਾ ਡਿਜ਼ਾਇਨ ਕੀਤੀ ਕਾਲੀ ਅਤੇ ਸੁਨਹਿਰੀ ਸਾੜ੍ਹੀ ਵਿੱਚ ਨਜ਼ਰ ਆਈ।

Cannes Red Carpet 2022: Deepika Padukone oozes oomph in Sabyasachi aree, greets with 'Namaste'

Image Source: Instagram

ਸਬਿਆਸਾਚੀ ਨੇ ਕਿਹਾ ਹੈ ਕਿ ਸਾੜ੍ਹੀ ਦੌਰ ਕਦੇ ਵੀ ਖਤਮ ਨਹੀਂ ਹੋ ਸਕਦਾ। ਸਬਿਆਸਾਚੀ ਦੇ ਇੰਸਟਾਗ੍ਰਾਮ ਪੇਜ ਉੱਤੇ ਦੀਪਿਕਾ ਪਾਦੁਕੋਣ ਦੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।

ਕਾਨਸ ਫ਼ਿਲਮ ਫੈਸਟੀਵਲ ਤੋਂ ਦੀਪਿਕਾ ਪਾਦੁਕੋਣ ਦੇ ਨਵੇਂ ਲੁੱਕ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਲੋਕ ਇਸ ਬਾਰੇ ਸੋਸ਼ਲ ਮੀਡੀਆ 'ਤੇ ਲਗਾਤਾਰ ਲਿਖ ਰਹੇ ਹਨ।

Deepika Day 1 new

ਇਸ ਸਾਲ ਦੀਪਿਕਾ ਕਾਨਸ ਫ਼ਿਲਮ ਫੈਸਟੀਵਲ ਦੀ ਜਿਊਰੀ ਦਾ ਹਿੱਸਾ ਹੈ । ਇਹ ਭਾਰਤ ਦੇ ਲਈ ਮਾਣ ਦੀ ਗੱਲ ਹੈ।

ਹੋਰ ਪੜ੍ਹੋ : ਫ਼ਿਲਮ ‘ਸ਼ੇਰ ਬੱਗਾ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਐਮੀ ਵਿਰਕ ਦੇ ਨਾਲ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਸੋਨਮ ਬਾਜਵਾ

You may also like