
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਫ਼ਿਲਮ ਗਹਿਰਾਈਆਂ ਤੋਂ ਬਾਅਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਦੀਪਿਕਾ ਕਿਸੇ ਨਵੀਂ ਫ਼ਿਲਮ ਨਹੀਂ ਬਲਕਿ ਕਾਨ ਫ਼ਿਲਮ ਫੈਸਟੀਵਲ ਵਿੱਚ ਸ਼ਮੂਲੀਅਤ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਵਾਰ ਦੀਪਿਕਾ ਪਾਦੁਕੋਣ ਕਾਨ ਫ਼ਿਲਮ ਫੈਸਟੀਵਲ (Cannes 2022) 'ਚ ਬਤੌਰ ਜੂਰੀ ਮੈਂਬਰ ਹਿੱਸਾ ਲਵੇਗੀ।
ਕਾਨ ਫ਼ਿਲਮ ਫੈਸਟੀਵਲ ਵੱਲੋ ਮੰਗਲਵਾਰ ਨੂੰ ਜਿਊਰੀ ਦਾ ਐਲਾਨ ਕੀਤਾ ਗਿਆ। ਇਸ ਵਾਰ ਅਦਾਕਾਰਾ ਦੀਪਿਕਾ ਪਾਦੁਕੋਣ ਫ਼ਿਲਮ ਫੈਸਟੀਵਲ ਦੇ 75ਵੇਂ ਐਡੀਸ਼ਨ ਵਿੱਚ ਜਿਊਰੀ ਦਾ ਹਿੱਸਾ ਹੋਵੇਗੀ। ਇਸ ਦੇ ਨਾਲ ਹੀ ਫ੍ਰੈਂਚ ਅਦਾਕਾਰ ਵਿਨਸੇਂਟ ਲਿੰਡਨ ਜਿਊਰੀ ਦੇ ਚੇਅਰਮੈਨ ਹੋਣਗੇ। ਕਾਨਸ ਫ਼ਿਲਮ ਫੈਸਟੀਵਲ 17 ਤੋਂ 28 ਮਈ ਤੱਕ ਆਯੋਜਿਤ ਕੀਤਾ ਜਾਵੇਗਾ।
ਕਾਨ ਫ਼ਿਲਮ ਫੈਸਟੀਵਲ ਦੀ ਜਿਊਰੀ 'ਚ ਦੀਪਿਕਾ ਪਾਦੁਕੋਣ ਤੋਂ ਇਲਾਵਾ ਅਦਾਕਾਰਾ ਰੇਬੇਕਾ ਹਾਲ, ਸਵੀਡਨ ਤੋਂ ਨੂਮੀ ਰੇਪ, ਇਟਲੀ ਤੋਂ ਫ਼ਿਲਮ ਨਿਰਮਾਤਾ ਜੈਸਮੀਨ ਟਰਨਕਾ, ਈਰਾਨ ਤੋਂ ਅਸਗਰ ਫਰਹਾਦੀ ਸ਼ਾਮਲ ਹਨ। ਇਸ ਦੇ ਨਾਲ ਹੀ ਅਮਰੀਕਾ ਦੇ ਜੈਫ ਨਿਕੋਲਸ ਅਤੇ ਨਾਰਵੇ ਦੇ ਜੋਚਿਨ ਟਰੀਅਰ ਨੂੰ ਵੀ ਜਿਊਰੀ ਦਾ ਹਿੱਸਾ ਬਣਾਇਆ ਗਿਆ ਹੈ।
2017 'ਚ ਕਾਨਸ ਫ਼ਿਲਮ ਫੈਸਟੀਵਲ 'ਚ ਡੈਬਿਊ ਕਰਨ ਵਾਲੀ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਦਿੱਤੀ ਹੈ। ਦੀਪਿਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਜਿਊਰੀ ਨਾਲ ਆਪਣੀ ਤਸਵੀਰ ਪੋਸਟ ਕੀਤੀ ਹੈ। ਦੀਪਿਕਾ ਨੇ ਕਈ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ ਹੈ ਪਰ ਇਸ ਵਾਰ ਉਹ ਜਿਊਰੀ ਮੈਂਬਰ ਦੀ ਭੂਮਿਕਾ ਨਿਭਾਏਗੀ।
ਹੋਰ ਪੜ੍ਹੋ : ਰਣਬੀਰ ਕਪੂਰ ਅਤੇ ਆਲੀਆ ਨੂੰ ਰਣਬੀਰ ਦੀ ਸਾਬਕਾ ਗਰਲ ਫ੍ਰੈਂਡ ਦੀਪਿਕਾ ਪਾਦੂਕੋਣ ਨੇ ਦਿੱਤੀ ਵਧਾਈ
ਦੀਪਿਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫ਼ਿਲਮ 'ਘੇਰਾਈਆਂ' 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਹੁਣ ਉਹ ਜਲਦ ਹੀ ਸ਼ਾਹਰੁਖ ਖਾਨ ਅਤੇ ਜਾਨ ਅਬ੍ਰਾਹਮ ਨਾਲ 'ਪਠਾਨ' 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਰਿਤਿਕ ਰੋਸ਼ਨ ਨਾਲ 'ਫਾਈਟਰ' ਅਤੇ ਅਮਿਤਾਭ ਬੱਚਨ ਨਾਲ 'ਦਿ ਇੰਟਰਨ' 'ਚ ਵੀ ਨਜ਼ਰ ਆਵੇਗੀ।