Cannes 2022 : ਤਮੰਨਾ ਭਾਟੀਆ ਅਤੇ ਪੂਜਾ ਹੇਗੜੇ ਨੇ ਬਿਖੇਰੇ ਰੈੱਡ ਕਾਰਪੇਟ ‘ਤੇ ਜਲਵੇ, ਵੇਖੋ ਤਸਵੀਰਾਂ

written by Shaminder | May 19, 2022

ਕਾਨਸ 2022 (Cannes 2022)  ਦੇ ਵੱਖੋ ਵੱਖਰੇ ਰੰਗ ਵੇਖਣ ਨੂੰ ਮਿਲ ਰਹੇ ਹਨ । ਅਭਿਨੇਤਰੀਆਂ ਵੀ ਆਪਣੇ ਵੱਖੋ ਵੱਖਰੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੀਆਂ ਹਨ । ਰੈੱਡ ਕਾਰਪੇਟ ‘ਤੇ ਜਲਵਾ ਬਿਖੇਰਦੀਆਂ ਇਹ ਅਭਿਨੇਤਰੀਆਂ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀਆਂ । ਕਾਨਸ ਫ਼ਿਲਮ ਫੈਸਟੀਵਲ ‘ਚ ਤਮੰਨਾ ਭਾਟੀਆ ਅਤੇ ਪੂਜਾ ਹੇਗੜੇ (Pooja hegde)  ਨੇ ਵੀ ਰੈੱਡ ਕਾਰਪੇਟ ‘ਤੇ ਬਲੈਕ ਡਰੈੱਸ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰੇ ।

pooja hegde , ,,,- image From instagram

ਹੋਰ ਪੜ੍ਹੋ : ਕਾਨਸ 2022 : ਦੀਪਿਕਾ ਪਾਦੂਕੋਣ ਅਤੇ ਤਮੰਨਾ ਭਾਟੀਆ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ

ਬੁੱਧਵਾਰ ਨੂੰ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਭਾਰਤੀ ਮਸ਼ਹੂਰ ਹਸਤੀਆਂ ਨੇ ਆਪਣੀ ਖਾਸ ਛਾਪ ਛੱਡੀ। ਚਿੱਟੇ ਵਿੱਚ ਪੂਜਾ ਹੇਗੜੇ ਤੋਂ ਲੈ ਕੇ ਕਾਲੇ ਵਿੱਚ ਤਮੰਨਾ ਭਾਟੀਆ ਤੱਕ ਅਤੇ ਸਲੇਟੀ-ਹਰੇ ਗਾਊਨ ਵਿੱਚ ਹੈਲੀ ਸ਼ਾਹ ਨੇ ਸ਼ਾਨਦਾਰ ਦਿੱਖ ਪੇਸ਼ ਕੀਤੀ, ਰੈੱਡ ਕਾਰਪੇਟ ਨਿਸ਼ਚਤ ਤੌਰ 'ਤੇ ਕਈ ਭਾਰਤੀ ਚਿਹਰਿਆਂ ਨਾਲ ਚਮਕਿਆ ਹੋਇਆ ਸੀ। ਐਸ਼ਵਰਿਆ ਰਾਏ ਨੇ ਵੀ ਗਾਊਨ 'ਚ ਰੈੱਡ ਕਾਰਪੇਟ 'ਤੇ ਵਾਕ ਕੀਤਾ। ਪੂਜਾ ਹੇਗੜੇ ਫਰ ਵਾਲੇ ਗਾਉਣ ‘ਚ ਬਹੁਤ ਹੀ ਖ਼ੁਬਸੂਰਤ ਦਿਖਾਈ ਦੇ ਰਹੀ ਸੀ ।

pooja hegde , ,,,- image From instagram

ਹੋਰ ਪੜ੍ਹੋ : ਤਮੰਨਾ ਨੇ ਪੂਰਾ ਕਿੱਤਾ ਚੈਲੇਂਜ, ਡਾਂਸ ਵਿਚ ਦਿਖਾਇਆ ਆਪਣੀ ਅਦਾਵਾਂ ਦਾ ਜਲਵਾ

ਇਸ ਲੁੱਕ ਨੂੰ ਭਾਰਤੀ ਡਿਜ਼ਾਈਨਰ ਵੱਲੋਂ ਬਣਾਇਆ ਗਿਆ ਸੀ । ਤਮੰਨਾ ਭਾਟੀਆ ਕਾਲੇ ਰੰਗ ਦੇ ਗਾਉਨ ‘ਚ ਨਜ਼ਰ ਆਈ ।ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦਾ ਜਲਵਾ ਬਿਖੇਰਨ ਵਾਲੀ ਅਭਿਨੇਤਰੀ ਤਮੰਨਾ ਭਾਟੀਆ ਨੇ ਕਾਨਸ ਫਿਲਮ ਫੈਸਟੀਵਲ 'ਚ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਤਮੰਨਾ ਭਾਟੀਆ ਨੇ ਡੈਬਿਊ ਕੀਤਾ ਹੈ।

Tamannaah image From instagram

ਇਸ ਦੌਰਾਨ ਤਮੰਨਾ ਭਾਟੀਆ ਬਲੈਕ ਐਂਡ ਵ੍ਹਾਈਟ ਕਲਰ ਦੀ ਡੀਪ ਨੇਕ ਡਰੈੱਸ 'ਚ ਖੂਬਸੂਰਤ ਲੱਗ ਰਹੀ ਸੀ।ਇਨ੍ਹਾਂ ਤਸਵੀਰਾਂ 'ਚ ਤਮੰਨਾ ਭਾਟੀਆ ਆਪਣੇ ਲੁੱਕ ਅਤੇ ਖੂਬਸੂਰਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਫੈਲਾਉਂਦੀ ਨਜ਼ਰ ਆ ਰਹੀ ਹੈ। ਤਮੰਨਾ ਭਾਟੀਆ ਨੂੰ ਨੀਲੇ ਅਸਮਾਨ ਹੇਠ ਲੱਕ 'ਤੇ ਹੱਥ ਰੱਖ ਕੇ ਦੇਖ ਕੇ ਉਸ ਦੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਤਮੰਨਾ ਭਾਟੀਆ ਨੇ ਬਲੈਕ ਆਊਟ ਫਿੱਟ ‘ਚ ਆਪਣੇ ਜਲਵੇ ਰੈੱਡ ਕਾਰਪੇਟ ‘ਤੇ ਬਿਖੇਰੇ । ਦੋਵਾਂ ਅਭਿਨੇਤਰੀਆਂ ਬਹੁਤ ਹੀ ਖ਼ੁਬਸੂਰਤ ਨਜ਼ਰ ਆ ਰਹੀਆਂ ਸਨ । ਇਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ ।

 

View this post on Instagram

 

A post shared by Tamannaah Bhatia (@tamannaahspeaks)

You may also like