ਮਹਿੰਗੀ ਕਾਰ ’ਤੇ ਘੁੰਮਣਾ ਪੂਨਮ ਪਾਂਡੇ ਨੂੰ ਪਿਆ ਮਹਿੰਗਾ, ਪੁਲਿਸ ਨੇ ਦੇਖਦੇ ਹੀ ਕੀਤੀ ਇਹ ਕਾਰਵਾਈ …!

Written by  Rupinder Kaler   |  May 11th 2020 10:30 AM  |  Updated: May 11th 2020 10:30 AM

ਮਹਿੰਗੀ ਕਾਰ ’ਤੇ ਘੁੰਮਣਾ ਪੂਨਮ ਪਾਂਡੇ ਨੂੰ ਪਿਆ ਮਹਿੰਗਾ, ਪੁਲਿਸ ਨੇ ਦੇਖਦੇ ਹੀ ਕੀਤੀ ਇਹ ਕਾਰਵਾਈ …!

ਅਦਾਕਾਰਾ ਪੂਨਮ ਪਾਂਡੇ ਨੂੰ ਲਾਕਡਾਊਨ ਵਿੱਚ ਬਾਹਰ ਘੁੰਮਣਾ ਮਹਿੰਗਾ ਪਿਆ ਹੈ ਕਿਉਂਕਿ ਮੁੰਬਈ ਪੁਲਿਸ ਨੇ ਲਾਕਡਾਊਨ ਦੇ ਨਿਯਮ ਤੋੜਨ ਦੇ ਮਾਮਲੇ 'ਚ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮਰੀਨ ਡਰਾਈਵ ਪੁਲਿਸ ਨੇ ਮੁਕੱਦਮੇ 'ਚ ਪੂਨਮ ਪਾਂਡੇ ਤੋਂ ਇਲਾਵਾ ਉਨ੍ਹਾਂ ਨਾਲ ਮੌਜੂਦ ਸਾਮ ਅਹਿਮਦ ਬੰਬੇ ਨੂੰ ਵੀ ਨਾਮਜ਼ਦ ਕੀਤਾ ਹੈ। ਦੋਵੇਂ ਮਹਿੰਗੀ ਕਾਰ 'ਚ ਬਿਨਾਂ ਕਾਰਨ ਮਰੀਨ ਡਰਾਈਵ 'ਤੇ ਘੁੰਮ ਰਹੇ ਸਨ।

https://www.instagram.com/p/Bp4R8QxAYKY/

ਉਨ੍ਹਾਂ 'ਤੇ ਰਾਸ਼ਟਰੀ ਆਫ਼ਤ ਕਾਨੂੰਨ ਤੇ ਪੁਲਿਸ ਅਧਿਕਾਰੀ ਦਾ ਹੁਕਮ ਨਾ ਮੰਨਣ ਸਮੇਤ ਕਈ ਦੋਸ਼ ਲਗਾਏ ਗਏ ਹਨ। ਸੀਨੀਅਰ ਪੁਲਿਸ ਅਧਿਕਾਰੀ ਮ੍ਰਿਤਯੂੰਜੈਅ ਹਿਰੇਮਠ ਨੇ ਪੂਨਮ ਪਾਂਡੇ ਖ਼ਿਲਾਫ਼ ਕੇਸ ਦਾਇਰ ਹੋਣ ਦੀ ਪੁਸ਼ਟੀ ਕੀਤੀ ਹੈ। ਮ੍ਰਿਤਯੂੰਜੈਅ ਹਿਰੇਮਠ ਮੁਤਾਬਿਕ, ਦੋਵਾਂ ਖ਼ਿਲਾਫ਼ ਧਾਰਾ 269, ਧਾਰਾ 188 ਤੇ ਰਾਸ਼ਟਰੀ ਆਫ਼ਤ ਕਾਨੂੰਨ ਤਹਿਤ ਕੇਸ ਦਰਜ ਹੋਇਆ ਹੈ।

https://www.instagram.com/p/BpMl32PFdd7/

ਪੂਨਮ ਪਾਂਡੇ ਜਿਸ ਬੀਐੱਮਡਬਲਿਯੂ ਕਾਰ 'ਚ ਸੀ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਪੂਨਮ ਪਾਂਡੇ ਤੇ ਉਸ ਦੇ ਬੁਆਏਫਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਲਾਕਡਾਊਨ ਦੌਰਾਨ ਵੀ ਪੂਨਮ ਪਾਂਡੇ ਆਪਣੇ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹੀ।

https://www.instagram.com/p/BorT6i4F3rH/

ਉਸ ਨੇ ਆਪਣੇ ਬੁਆਏਫਰੈਂਡ ਨਾਲ ਲਗਾਤਾਰ ਤਸਵੀਰਾਂ ਪੋਸਟ ਕੀਤੀਆਂ ਹਨ। ਕੁਝ ਦਿਨ ਪਹਿਲਾਂ ਹੀ ਚਿਹਰੇ 'ਤੇ ਮਾਸਕ ਦੀ ਤਰ੍ਹਾਂ ਰੁਮਾਲ ਲਪੇਟ ਕੇ ਆਪਣੇ ਬੁਆਏਫਰੈਂਡ ਸੈਮ ਨੂੰ ਕਿੱਸ ਕਰਦਿਆਂ ਦੀ ਤਸਵੀਰ ਪੋਸਟ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network