ਕਿਸਾਨ ਮੋਰਚੇ ਵਿੱਚ ਅਖਾੜਾ ਲਗਾਉਣ ਕਰਕੇ ਗਾਇਕ ਪੰਮਾ ਡੂਮੇਵਾਲ ਦੇ ਖਿਲਾਫ ਪਰਚਾ ਦਰਜ਼ …!

written by Rupinder Kaler | May 03, 2021 02:12pm

ਸਮੇਂ ਦੀਆਂ ਸਰਕਾਰਾਂ ਕਿਸਾਨ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ । ਇਸ ਸਭ ਦੇ ਪੰਮਾ ਡੁਮੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ‘ਅੱਜ ਕਿਸਾਨ ਰੈਲੀ ‘ਚ ਪ੍ਰੋਗਰਾਮ ਲਾਉਣ ਕਰਕੇ ਮੇਰੇ ਤੇ ਸਾਰੇ ਸੰਗੀਤਕ ਪਰਿਵਾਰ ਤੇ ਪਰਚਾ ਦੇ ਦਿੱਤਾ ਗਿਆ ਹੈ , ਸ਼ੁਕਰਾਨਾ ਪ੍ਰਸ਼ਾਸਨ ਦਾ।

Pic Courtesy: Instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਇਹ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

Pic Courtesy: Instagram

ਕਿਸਾਨ ਦਾ ਪੁੱਤ ਹਾਂ ਆਖਰੀ ਸਾਹ ਤੱਕ ਅੰਦੋਲਨ ਦੇ ਵਿੱਚ ਆਪਣਾ ਬਣਦਾ ਸਹਿਯੋਗ ਪਾਉਂਦਾ ਰਹਾਂਗਾ’। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਮੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਸਾਨ ਰੈਲੀ ਤੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ ।

Pic Courtesy: Instagram

ਜਿਸ ਵਿੱਚ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਉਹਨਾਂ ਨੇ ਕਵਿਤਾ ਵੀ ਸਾਂਝੀ ਕੀਤੀ ਹੈ ਜਿਸ ਰਾਹੀਂ ਉਹ ਆਪਣੇ ਅੰਦਾਜ ਦੇ ਨਾਲ ਕਿਸਾਨ ਅੰਦੋਲਨ ਨੂੰ ਸੁਪੋਰਟ ਕਰ ਰਹੇ ਹਨ।

 

View this post on Instagram

 

A post shared by Pamma Dumewal (@pamma_dumewal)

You may also like