ਅਦਾਕਾਰ ਸੰਦੀਪ ਨਾਹਰ ਦੀ ਪਤਨੀ ਖਿਲਾਫ ਮਾਮਲਾ ਦਰਜ

written by Rupinder Kaler | February 18, 2021

ਸੰਦੀਪ ਨਾਹਰ ਜਿਨ੍ਹਾਂ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ ਸੀ ।ਉੇਨ੍ਹਾਂ ਦੀ ਪਤਨੀ ਅਤੇ ਸੱਸ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਹੁਣ ਮੁੰਬਈ ਪੁਲਿਸ ਨੇ ਸੰਦੀਪ ਨਾਹਰ ਦੀ ਪਤਨੀ ਅਤੇ ਉਸਦੀ ਸੱਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

sandeep
ਸੰਦੀਪ ਨੇ ਖੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਅਤੇ ਸੁਸਾਈਡ ਨੋਟ ਪੋਸਟ ਕੀਤਾ ਸੀ, ਜਿਸ ਵਿਚ ਉਸਨੇ ਸਮੱਸਿਆਵਾਂ ਕਾਰਨ ਆਪਣੇ ਆਪ ਨੂੰ ਮਾਰਨ ਦੀ ਗੱਲ ਕੀਤੀ ਸੀ । ਸੰਦੀਪ ਨਾਹਰ ਦੀ ਮੌਤ ਮੁੰਬਈ ਦੇ ਗੋਰੇਗਾਓਂ ਖੇਤਰ ਵਿੱਚ ਆਪਣੀ ਰਿਹਾਇਸ਼ ‘ਤੇ ਖੁਦਕੁਸ਼ੀ ਕਾਰਨ ਹੋਈ ।

ਹੋਰ ਪੜ੍ਹੋ :

ਰਣਧੀਰ ਕਪੂਰ ਦਾ ਜਨਮ ਦਿਨ ਮਨਾਉਣ ਨੂੰ ਲੈ ਕੇ ਕਪੂਰ ਖਾਨਦਾਨ ਹੋਇਆ ਟਰੋਲ

sandeep

ਸੰਦੀਪ ਪਿਛਲੇ ਕੁਝ ਸਮੇਂ ਤੋਂ ਕਿਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਹੇ ਸਨ ਇਸ ਦਾ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਹੈ ।ਵੀਡੀਓ ‘ਚ ਜੋ ਵੀ ਕੁਝ ਦੱਸਿਆ ਗਿਆ ਹੈ ਕਿ ਉਸ ਤੋਂ ਸਪੱਸ਼ਟ ਹੈ ਕਿ ਸੰਦੀਪ ਪਤਨੀ ਕੰਚਨ ਦੇ ਨਾਲ ਲੜਾਈ ਝਗੜਿਆਂ ਦੇ ਕਾਰਨ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਅਤੇ ਅਸਥਿਰ ਸਨ ।

sandeep naharਸੰਦੀਪ ਨੇ ਕੰਚਨ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ ।ਉਨ੍ਹਾਂ ਨੇ ਵੀਡੀਓ ‘ਚ ਦੱਸਿਆ ਕਿ ਕੰਚਨ ਉਨ੍ਹਾਂ ਨਾਲ ਏਨੀਆਂ ਕੁ ਲੜਾਈਆਂ ਕਰਦੀ ਸੀ ਕਿ ਜਿਸ ਦਾ ਕੋਈ ਹਿਸਾਬ ਨਹੀਂ ਸੀ ।ਸੰਦੀਪ ਨੇ ਵੀਡੀਓ ‘ਚ ਕਿਹਾ ਕਿ ਕੋਈ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਉਹ ਸ਼ੂਟਿੰਗ ਤੋਂ ਥੱਕੇ ਹਾਰੇ ਘਰ ਜਾਣ ਦੀ ਸੋਚਦੇ ਸਨ ਤਾਂ ਉਨ੍ਹਾਂ ਨੂੰ ਘਰ ਜਾਣ ਤੋਂ ਡਰ ਲੱਗਦਾ ਸੀ ।

0 Comments
0

You may also like