‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀ ‘ਦੇਸੀ ਬੀਟ’ ’ਤੇ ਦੇਣਗੇ ਆਪਣੀ ਪ੍ਰਫਾਰਮੈਂਸ

written by Rupinder Kaler | January 27, 2020

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਮੁਕਾਬਲਾ ਹਰ ਦਿਨ ਰੋਚਕ ਹੁੰਦਾ ਜਾ ਰਿਹਾ ਹੈ ਕਿਉਂਕਿ ਸੰਗੀਤ ਦਾ ਇਹ ਮਹਾ ਮੁਕਾਬਲਾ ਫਾਈਨਲ ਦੇ ਬਹੁਤ ਕਰੀਬ ਹੈ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀਆਂ ਨੂੰ ਹਰ ਕਸੌੋਟੀ ਤੇ ਪਰਖਿਆ ਜਾ ਰਿਹਾ ਹੈ ਤਾਂ ਜੋ ਮੁਕਾਬਲੇ ਦੇ ਇਸ ਦੌਰ ਵਿੱਚ ਹਰ ਇੱਕ ਨੂੰ ਕਰੜੀ ਟੱਕਰ ਦੇ ਸਕਣ । 27 ਜਨਵਰੀ ਯਾਨੀ ਅੱਜ ਦਿਖਾਏ ਜਾਣ ਵਾਲੇ ਐਪੀਸੋਡ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਪ੍ਰਤੀਭਾਗੀ ‘ਦੇਸੀ ਬੀਟ’ ’ਤੇ ਆਪਣੀ ਪ੍ਰਫਾਰਮੈਂਸ ਦੇਣਗੇ । ਦੇਸੀ ਗਾਣਿਆਂ ’ਤੇ ਇਹਨਾਂ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਦੇਖਦੇ ਹੀ ਬਣਦੀ ਹੈ । ਇਹਨਾਂ ਪ੍ਰਤੀਭਾਗੀਆਂ ਦੇ ਸੁਰ ਤੇ ਸੰਗੀਤ ਦੇ ਸੁਮੇਲ ਨੂੰ ਦੇਖ ਕੇ ਹਰ ਕੋਈ ਥਿਰਕਣ ਲਈ ਮਜਬੂਰ ਹੋ ਜਾਂਦਾ ਹੈ । ਸੋ ਸੰਗੀਤ ਦੇ ਇਸ ਮੁਕਾਬਲੇ ਵਿੱਚ ਤੁਸੀਂ ਵੀ ਥਿਰਕਣ ਲਈ ਹੋ ਜਾਓ ਤਿਆਰ ਤੇ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 7.00 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like