ਕੋਕਾ ਗਾਣੇ ਨੂੰ ਲੈ ਕੇ ਕੀ ਕਹਿਣਾ ਹੈ ਪੰਜਾਬੀ ਗਾਇਕ ਜਾਨੀ ਅਤੇ ਸੁੱਖ-ਈ ਦਾ , ਜਾਨਣ ਲਈ ਦੇਖੋ ਪੀਟੀਸੀ ਸ਼ੋਅਕੇਸ 

written by Rupinder Kaler | January 22, 2019

ਪੀਟੀਸੀ ਪੰਜਾਬੀ ਦੇ ਸਭ ਤੋਂ ਹਿੱਟ ਸ਼ੋਅ ਪੀਟੀਸੀ ਸ਼ੋਅਕੇਸ ਵਿੱਚ ਇਸ ਵਾਰ ਪੰਜਾਬ ਦੇ ਮਸ਼ਹੂਰ ਗਾਇਕ ਜਾਨੀ ਅਤੇ ਸੁੱਖ-ਈ ਨਾਲ ਮਿਲਾਇਆ ਜਾਵੇਗਾ । ਇਸ ਸ਼ੋਅ ਵਿੱਚ ਜਾਨੀ ਤੇ ਸੁੱਖ-ਈ ਦੇ ਨਵੇਂ ਗਾਣੇ ਕੋਕਾ ਨੂੰ ਲੈ ਕੇ ਗੱਲ ਬਾਤ ਕੀਤੀ ਜਾਵੇਗੀ । 22 ਜਨਵਰੀ ਰਾਤ 9 ਵਜੇ ਦਿਖਾਏ ਜਾਣ ਵਾਲੇ ਸ਼ੋਅ ਵਿੱਚ ਮਸਤੀ ਦੇ ਨਾਲ ਐਂਟਰਟੇਨਮੈਂਟ ਦਾ ਵੀ ਤੜਕਾ ਲੱਗੇਗਾ । Sukh-E & Jaani

Sukh-E & Jaani

ਇਸ ਸ਼ੋਅ ਵਿੱਚ ਜਾਨੀ ਕੋਕਾ ਗਾਣੇ ਨੂੰ ਲੈ ਕੇ ਹਰ ਉਸ ਗੱਲ ਦਾ ਖੁਲਾਸਾ ਕਰਨਗੇ ਜਿਹੜੀ ਕਦੇ ਵੀ ਪਰਦੇ ਤੇ ਦਿਖਾਈ ਨਹੀਂ ਜਾਂਦੀ । ਜਾਨੀ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.facebook.com/ptcpunjabi/videos/858249954345644/

ਇਸ ਦੇ ਨਾਲ ਹੀ ਜਾਨੀ ਅਤੇ ਸੁੱਖ-ਈ ਆਪਣੀ ਜ਼ਿੰਦਗੀ ਨਾਲ ਜੁੜੇ ਕੁਝ ਪਹਿਲੂਆਂ ਦਾ ਵੀ ਖੁਲਾਸਾ ਕਰਨਗੇ । ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਸੁੱਖ-ਈ ਤੇ ਜਾਨੀ ਦੀ ਜ਼ਿੰਦਗੀ ਨਾਲ ਜੁੜੇ ਪਹਿਲੂ ਤਾਂ ਦੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ਸਿਰਫ ਪੀਟੀਸੀ ਪੰਜਾਬੀ 'ਤੇ 22 ਜਨਵਰੀ ਰਾਤ 9 ਵਜੇ ।

You may also like