ਜੋਰਡਨ ਸੰਧੂ ਦਾ ਨਵਾਂ ਗਾਣਾ ‘ਅੱਖੀਆਂ ਦੇ ਨੇੜੇ’ 21 ਨਵੰਬਰ ਨੂੰ ਹੋਣ ਜਾ ਰਿਹਾ ਹੈ ਰਿਲੀਜ਼

Written by  Rupinder Kaler   |  November 20th 2019 05:50 PM  |  Updated: November 20th 2019 05:52 PM

ਜੋਰਡਨ ਸੰਧੂ ਦਾ ਨਵਾਂ ਗਾਣਾ ‘ਅੱਖੀਆਂ ਦੇ ਨੇੜੇ’ 21 ਨਵੰਬਰ ਨੂੰ ਹੋਣ ਜਾ ਰਿਹਾ ਹੈ ਰਿਲੀਜ਼

ਪੰਜਾਬੀ ਫ਼ਿਲਮ ‘ਗਿੱਦੜ ਸਿੰਗੀ’ ਦੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਹੋ ਰਹੇ ਹਨ । ‘ਕਿੰਨੀ ਸੋਹਣੀ’ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਇੱਕ ਹੋਰ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ । ‘ਅੱਖੀਆਂ ਦੇ ਨੇੜੇ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਆਵਾਜ਼ ਜੋਰਡਨ ਸੰਧੂ ਨੇ ਦਿੱਤੀ ਹੈ ਜਦੋਂ ਕਿ ਗੀਤ ਦੇ ਬੋਲ ਏਵੀਆਈ ਦੀ ਕਲਮ ਦੀ ਦੇਣ ਹਨ ।

https://www.instagram.com/p/B43-bWVB1Hr/

ਇਸ ਗੀਤ ਦਾ ਮਿਊਜ਼ਿਕ ਦਾ ਬੌਸ ਨੇ ਤਿਆਰ ਕੀਤਾ ਹੈ । ਗਾਣੇ ਦਾ ਪੂਰਾ ਪ੍ਰੋਜੈਕਟ ਵਿਪਿਨ ਪਰਾਸ਼ਰ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ 21 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ ।

https://www.facebook.com/ptcpunjabi/photos/pb.370387196438869.-2207520000.0./1812994875511420/?type=3&theater

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਗਿੱਦੜ ਸਿੰਗੀ ਫ਼ਿਲਮ ਵਿੱਚ ਜੋਰਡਨ ਸੰਧੂ ਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।ਇਹਨਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਹੋਰ ਵੀ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network