ਭੁਪਿੰਦਰ ਗਿੱਲ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਲਲਕਾਰੇ’

Written by  Rupinder Kaler   |  January 22nd 2020 05:45 PM  |  Updated: January 22nd 2020 05:45 PM

ਭੁਪਿੰਦਰ ਗਿੱਲ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਲਲਕਾਰੇ’

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦੇਣ ਵਾਲੇ ਭੁਪਿੰਦਰ ਗਿੱਲ ਇੱਕ ਹੋਰ ਹਿੱਟ ਗਾਣਾ ਦੇਣ ਜਾ ਰਹੇ ਹਨ । ਇਸ ਵਾਰ ਭੁਪਿੰਦਰ ਗਿੱਲ ਗੁਰਲੇਜ਼ ਅਖ਼ਤਰ ਨਾਲ ਡਿਊਟ ਸੌਂਗ ਲੈ ਕੇ ਆ ਰਹੇ ਹਨ । ਲਲਕਾਰੇ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ 23 ਜਨਵਰੀ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B7nhjV1FV7o/

ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਲਾਲੀ ਡੱਡੂਮਾਜਰਾ ਨੇ ਲਿਖੇ ਹਨ ਤੇ ਮਿਊਜ਼ਿਕ ਸਚਿਨ ਅਹੂਜਾ ਨੇ ਦਿੱਤਾ ਹੈ । ਗੀਤ ਦਾ ਪੂਰਾ ਪ੍ਰੋਜੈਕਟ ਸੰਦੀਪ ਸ਼ਰਮਾ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।

ਇਸ ਗੀਤ ਵਿੱਚ ਫੀਮੇਲ ਆਰਟਿਸਟ ਦੇ ਤੌਰ ’ਤੇ ਕਮਲ ਖੰਗੂਰਾ ਨੇ ਕੰਮ ਕੀਤਾ ਹੈ । ਇਸ ਗਾਣੇ ਨੂੰ ਲੈ ਕੇ ਭੁਪਿੰਦਰ ਗਿੱਲ ਦੇ ਪ੍ਰਸ਼ੰਸਕ ਕਾਫੀ ਉਸ਼ਾਹਿਤ ਹਨ ਕਿਉਂਕਿ ਕਾਫੀ ਸਮੇਂ ਤੋਂ ਬਾਅਦ ਭੁਪਿੰਦਰ ਗਿੱਲ ਕੋਈ ਗਾਣਾ ਲੈ ਕੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network