ਜੈਸਮੀਨ ਅਖ਼ਤਰ ਆਪਣੇ ਨਵੇਂ ਗੀਤ 'ਕੱਬਾ ਜੱਟ' ਦੇ ਨਾਲ ਪਾਉਣ ਜਾ ਰਹੀ ਧੱਕ

written by Shaminder | January 17, 2020

ਜੈਸਮੀਨ ਅਖਤਰ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਪੀਟੀਸੀ ਪੰਜਾਬੀ 'ਤੇ 20 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਗੀਤ ਦੇ ਬੋਲ ਪ੍ਰੀਤ ਮਾਨਸਾ ਨੇ ਲਿਖੇ ਹਨ ਜਦੋਂਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਏ.ਕੇ.ਐੱਸ ਨੇ । ਕੱਬਾ ਜੱਟ ਦੇ ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੀਤ 'ਕੱਬੇ ਜੱਟ' ਨੂੰ ਦਰਸਾਏਗਾ । ਹੋਰ ਵੇਖੋ:ਜੈਸਮੀਨ ਅਖ਼ਤਰ ਨੇ ਇੰਦਰ ਸੰਧੂ ਨੂੰ ਦੇਖੋ ਕਿਵੇਂ ਬਣਾਇਆ ‘ਦਬੰਗ ਟੁ ਨੰਗ’ https://www.instagram.com/p/B7a0iKclK_x/ ਜੈਸਮੀਨ ਅਖਤਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਪਹਿਲਾਂ ਉਹ 10 ਦਿਨ,ਬਰਥਡੇ,ਗੁੱਤ ਤੇ ਰੁਮਾਲ ਸਣੇ ਕਈ ਗੀਤ ਗਾ ਚੁੱਕੇ ਹਨ । ਉਨ੍ਹਾਂ ਦੇ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਹਨ ਅਤੇ ਉਹ ਵੀ ਆਪਣੀ ਭੈਣ ਗੁਰਲੇਜ਼ ਅਖਤਰ ਵਾਂਗ ਬੁਲੰਦ ਆਵਾਜ਼ ਦੇ ਮਾਲਕ ਹਨ । https://www.instagram.com/p/B7UDlEyHbQX/ ਤੁਸੀਂ ਵੀ ਉਨ੍ਹਾਂ ਦਾ ਨਵਾਂ ਗੀਤ ਸੁਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ' ।

0 Comments
0

You may also like