ਹੁਣ ਯੂਟਿਊਬ 'ਤੇ ਕਮਾਲ ਦਿਖਾਏਗੀ ਨੀਰੂ ਬਾਜਵਾ, ਦੋਖੋ ਕਿਵੇਂ By Rupinder Kaler 01 Nov 2018 | Updated On 01 Nov 2018 06:24 IST in Punjabi Buzz Celebrities Special New Update Advertisment ਨੀਰੂ ਬਾਜਵਾ ਆਪਣੇ ਕਰੀਅਰ ਵਿੱਚ ਵਧੀਆ ਅਦਾਕਾਰਾ ਸਾਬਿਤ ਹੋਈ ਹੈ , ਅਦਾਕਾਰੀ ਤੋਂ ਇਲਾਵਾ ਉਹ ਫਿਲਮਾਂ ਡਾਇਰੈਕਟ ਤੇ ਪ੍ਰੋਡਿਊਸ ਵੀ ਕਰਦੇ ਹਨ। ਜੇਕਰ ਉਹਨਾਂ ਦੇ ਕਰੀਅਰ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ 1998 'ਚ ਕਦਮ ਰੱਖਿਆ ਸੀ । ਦੇਵ ਆਨੰਦ ਸਟਾਰਰ ਫਿਲਮ 'ਮੈਂ ਸੋਲਾਂ ਬਰਸ ਕੀ' 'ਚ ਨੀਰੂ ਬਾਜਵਾ ਪਹਿਲੀ ਵਾਰ ਵੱਡੇ ਪਰਦੇ 'ਤੇ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਨੀਰੂ ਨੇ ਪਿਛੇ ਮੁੜਕੇ ਨਹੀਂ ਦੇਖਿਆ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਟੀ. ਵੀ. ਸੀਰੀਅਲਜ਼ ਕੀਤੇ ਤੇ ਪਾਲੀਵੁੱਡ ਵੱਲ ਰੁਖ਼ ਕੀਤਾ। ਪਾਲੀਵੁੱਡ ਵਿੱਚ ਵੀ ਨੀਰੂ ਨੇ ਕਈ ਸ਼ਾਨਦਾਰ ਪੰਜਾਬੀ ਫਿਲਮਾਂ ਦਿੱਤੀਆਂ ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹੋਰ ਵੇਖੋ :ਤਬਾਹੀ ਦੇ ਮੰਜ਼ਰ ‘ਚ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੁੱਝ ਰਿਹਾ ਹੈ ਇਸ਼ਕ Advertisment Neeru Bajwa ਨੀਰੂ ਨੇ ਨਿਰਦੇਸ਼ਨ ਤੇ ਪ੍ਰੋਡਕਸ਼ਨ ਦਾ ਕੰਮ ਵੀ ਕੀਤਾ ਹੈ ਤੇ ਹੁਣ ਉਸ ਨੇ ਇਕ ਨਵਾਂ ਕੰਮ ਸ਼ੁਰੂ ਕੀਤਾ ਹੈ। ਨੀਰੂ ਨੇ ਹੁਣ ਇੱਕ ਯੂਟਿਊਬ ਚੈਨਲ ਲਾਂਚ ਕੀਤਾ ਹੈ। ਨੀਰੂ ਨੇ ਇਸ ਚੈਨਲ ਦਾ ਨਾਂ 'ਨੀਰੂ ਬਾਜਵਾ ਐਂਟਰਟੇਨਮੈਂਟ' ਰੱਖਿਆ ਹੈ । ਇਸ ਚੈਨਲ 'ਤੇ ਨੀਰੂ ਆਪਣੇ ਕੰਮ ਨਾਲ ਸਬੰਧਤ ਵੀਡੀਓਜ਼ ਫੈਨਜ਼ ਲਈ ਅਪਲੋਡ ਕਰੇਗੀ। ਹੋਰ ਵੇਖੋ :ਕਰੀਨਾ ਅਤੇ ਸੈਫ ਅਲੀ ਖਾਨ ਦੇ ਲਾਡਲੇ ਤੈਮੂਰ ਦੀਆਂ ਤਸਵੀਰਾਂ ਤੇ ਵੀਡਿਓ ਹੋਈ ਵਾਇਰਲ, ਕਿਊਟ ਲੁੱਕ ਦੇ ਦੀਵਾਨੇ ਹੋਏ ਲੋਕ Neeru Bajwa ਨੀਰੂ ਬਾਜਵਾ ਦੀ ਹੁਣੇ ਹੁਣੇ ਅੰਮ੍ਰਿਤ ਮਾਨ ਦੇ ਨਾਲ ਫਿਲਮ 'ਆਟੇ ਦੀ ਚਿੜੀ' ਰਿਲੀਜ਼ ਹੋਈ ਸੀ, ਤੇ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।ਆਉਣ ਵਾਲੇ ਸਮੇਂ ਵਿੱਚ ਨੀਰੂ ਬਾਜਵਾ ਦਿਲਜੀਤ ਦੁਸਾਂਝ ਦੀ ਪੰਜਾਬੀ ਫਿਲਮ 'ਛੜਾ' ਵਿੱਚ ਦਿਖਾਈ ਦੇਵੇਗੀ । ਨੀਰੂ ਬਾਜਵਾ ਦੀ ਇਹ ਫਿਲਮ ਅਗਲੇ ਸਾਲ ਯਾਨੀ ਕਿ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। #entertainment-news #bollywood-celebrities #punjabi-actress #neeru-bajwa #director-and-producer Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article