12ਵੀਂ 'ਚੋਂ ਏਨੇਂ ਨੰਬਰ ਲੈ ਕੇ ਪਾਸ ਹੋਏ ਸਨ ਬਾਲੀਵੁੱਡ ਦੇ ਇਹ ਅਦਾਕਾਰ, ਕੁਝ ਨੇ ਫੇਲ੍ਹ ਹੋਣ 'ਤੇ ਛੱਡਿਆ ਪੜ੍ਹਾਈ ਦਾ ਖਹਿੜਾ 

Written by  Rupinder Kaler   |  May 02nd 2019 06:02 PM  |  Updated: May 02nd 2019 06:02 PM

12ਵੀਂ 'ਚੋਂ ਏਨੇਂ ਨੰਬਰ ਲੈ ਕੇ ਪਾਸ ਹੋਏ ਸਨ ਬਾਲੀਵੁੱਡ ਦੇ ਇਹ ਅਦਾਕਾਰ, ਕੁਝ ਨੇ ਫੇਲ੍ਹ ਹੋਣ 'ਤੇ ਛੱਡਿਆ ਪੜ੍ਹਾਈ ਦਾ ਖਹਿੜਾ 

ਸੀ.ਬੀ.ਐੱਸ.ਈ. ਦੀ 12ਵੀਂ ਕਲਾਸ ਦੇ ਨਤੀਜੇ ਆ ਗਏ ਹਨ । ਨਤੀਜਿਆਂ ਦੇ ਆਉਂਦੇ ਹੀ ਕੁਝ ਵਿਦਿਆਰਥੀਆਂ ਨੂੰ ਹੱਥਾ ਪੈਰਾਂ ਦੀ ਪੈ ਗਈ ਹੈ ਕਿਉਂਕਿ ਇਹਨਾਂ ਨਤੀਜਿਆਂ ਨਾਲ ਹੀ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ ਹੈ । ਪਰ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਬਾਲੀਵੁੱਡ ਦੇ ਅਦਾਕਾਰਾਂ ਬਾਰੇ ਦੱਸਾਂਗੇ ਜਿਹੜੇ ਇਸੇ ਤਰ੍ਹਾਂ ਦੀ ਘਬਰਾਹਟ ਦਾ ਸ਼ਿਕਾਰ ਹੋਏ ਸਨ ।

Kriti Sanon Kriti Sanon

ਇਸ ਲੜੀ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਕ੍ਰਿਤੀ ਸੇਨਨ ਜਿਹੜੀ ਕਿ ਅਦਾਕਾਰੀ ਦੀ ਦੁਨੀਆਂ ਵਿੱਚ ਸਭ ਤੋਂ ਉਪਰਲੇ ਪਾਏਦਾਨ ਤੇ ਹੈ । ਕ੍ਰਿਤੀ ਦੇ 12ਵੀਂ ਦੇ ਨਤੀਜੇ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਇਸ ਕਲਾਸ ਵਿੱਚੋਂ 90 ਫੀਸਦੀ ਅੰਕ ਹਾਸਲ ਕੀਤੇ ਸਨ ਤੇ ਉਸ ਨੇ ਸਕੂਲ ਵਿੱਚ ਟੌਪ ਕੀਤਾ ਸੀ ।

shahrukh khan shahrukh khan

ਦੂਜੇ ਨੰਬਰ ਤੇ ਸ਼ਾਹਰੁਖ ਖ਼ਾਨ ਆਉਂਦੇ ਹਨ । ਉਹਨਾਂ ਨੇ ਦਿੱਲੀ ਦੇ ਸੇਂਟ ਕੋਲੰਬਸ ਸਕੂਲ ਵਿੱਚ ਪੜ੍ਹਾਈ ਕੀਤੀ ਹੈ ਜਦੋਂ ਕਿ ਹੰਸਰਾਜ ਕਾਲਜ ਤੋਂ ਅਰਥਸ਼ਾਸਤਰ ਵਿੱਚ ਬੈਚਲਰ ਡਿਗਰੀ ਕੀਤੀ ਹੈ । ਉਹਨਾਂ ਨੇ 12ਵੀਂ ਵਿੱਚੋਂ 80.5 ਫੀਸਦੀ ਅੰਕ ਹਾਸਲ ਕੀਤੇ ਸਨ ।

kangana ranaut kangana ranaut

ਕੰਗਨਾ ਰਨੌਤ 12ਵੀਂ ਦੇ ਕਮਿਸਟਰੀ ਦੇ ਪੇਪਰ ਵਿੱਚੋਂ ਫੇਲ੍ਹ ਹੋ ਗਈ ਸੀ । ਇਸ ਤੋਂ ਬਾਅਦ ਉਹਨਾਂ ਨੇ ਪੜ੍ਹਾਈ ਕਰਨ ਦਾ ਇਰਾਦਾ ਹੀ ਛੱਡ ਦਿੱਤਾ ਸੀ ਤੇ ਫ਼ਿਲਮਾਂ ਵਿੱਚ ਕਿਸਮਤ ਅਜਮਾਉਣ ਲਈ ਮੁੰਬਈ ਆ ਗਈ ਸੀ ।

deepika padukone deepika padukone

ਦੀਪਿਕਾ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਕਿਸੇ ਤਰੀਕੇ 12ਵੀਂ ਤਾਂ ਪੁਰੀ ਕਰ ਲਈ ਸੀ ਪਰ ਉਹਨਾਂ ਨੇ ਕਦੇ ਵੀ ਕਾਲਜ ਦਾ ਮੂੰਹ ਨਹੀਂ ਦੇਖਿਆ ਕਿਉਂਕਿ ਉਹ ਛੋਟੀ ਉਮਰ ਵਿੱਚ ਹੀ ਸਫ਼ਲ ਮਾਡਲ ਬਣ ਗਈ ਸੀ ।

shraddha kapoor shraddha kapoor

ਸ਼ਰਧਾ ਕਪੂਰ ਵੀ ਅੱਜ ਇੱਕ ਸਫ਼ਲ ਅਦਾਕਾਰਾ ਹੈ । ਉਹਨਾਂ ਨੇ 12ਵੀਂ ਕਲਾਸ ਵਿੱਚੋਂ 95 ਫੀਸਦੀ ਅੰਕ ਹਾਸਲ ਕੀਤੇ ਸਨ । ਉਹਨਾਂ ਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਅਧਿਆਪਕ ਬਣੇ ਪਰ ਉਹ ਅਦਾਕਾਰਾ ਬਣਨਾ ਚਾਹੁੰਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network