Advertisment

ਵਰਲਡ ਮਿਊਜ਼ਿਕ ਡੇਅ ਦੇ ਮੌਕੇ 'ਤੇ ਦੇਖੋ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ਼ 'ਇੱਕ ਸਜਦਾ ਸੰਗੀਤ ਨੂੰ' 

author-image
By Rupinder Kaler
New Update
ਵਰਲਡ ਮਿਊਜ਼ਿਕ ਡੇਅ ਦੇ ਮੌਕੇ 'ਤੇ ਦੇਖੋ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ਼ 'ਇੱਕ ਸਜਦਾ ਸੰਗੀਤ ਨੂੰ' 
Advertisment
ਪੀਟੀਸੀ ਪੰਜਾਬੀ 'ਵਰਲਡ ਮਿਊਜ਼ਿਕ ਡੇਅ' ਦੇ ਮੌਕੇ 'ਤੇ ਆਪਣੇ ਦਰਸ਼ਕਾਂ ਲਈ ਸੰਗੀਤਕ ਸ਼ਾਮ ਸਜਾਉਣ ਜਾ ਰਿਹਾ ਹੈ । ਜਿਸ ਵਿੱਚ ਪੰਜਾਬੀ ਸੰਗੀਤ ਦੇ ਉਹ ਮਹਾਰਥੀ ਆਪਣੇ ਵਿਚਾਰ ਤੇ ਗਾਣੇ ਸਾਂਝੇ ਕਰਨਗੇ, ਜਿਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਸੰਗੀਤ ਦੀ ਦੁਨੀਆਂ ਵਿੱਚ ਵੱਖਰੀ ਇਬਾਰਤ ਲਿਖੀ ਹੈ । ਪੀਟੀਸੀ ਪੰਜਾਬੀ ਦੀ ਇਸ ਮਹਿਫ਼ਿਲ ਵਿੱਚ ਸੂਫ਼ੀ ਗਾਇਕ ਸਤਿੰਦਰ ਸਰਤਾਜ, ਲਖਵਿੰਦਰ ਵਡਾਲੀ, ਸਤਿੰਦਰ ਸੱਤੀ ਸਮੇਤ ਹੋਰ ਕਈ ਸਖਸ਼ੀਅਤਾਂ ਸ਼ਾਮਿਲ ਹੋਣਗੀਆਂ । ਇਹ ਸਖਸ਼ੀਅਤਾਂ ਪੰਜਾਬੀ ਮਿਊਜ਼ਿਕ ਦੀਆਂ ਉਹ ਤੰਦਾਂ ਫਰੋਲਣਗੀਆ ਜਿਨ੍ਹਾਂ ਤੋਂ ਹਰ ਕੋਈ ਅਨਜਾਣ ਹੈ । ਪੀਟੀਸੀ ਪੰਜਾਬੀ ਦੀ ਇਸ ਸੰਗੀਤਮਈ ਸ਼ਾਮ ਵਿੱਚ ਸ਼ਾਮਿਲ ਹੋਣ ਲਈ ਦੇਖਣਾ ਨਾ ਭੁੱਲਣਾ 21 ਜੂਨ ਨੂੰ ਸ਼ਾਮ 5 ਵਜੇ ਤੇ ਰਾਤ 9.30 ਵਜੇ 'ਇੱਕ ਸਜਦਾ ਸੰਗੀਤ ਨੂੰ' ਸਿਰਫ਼ ਪੀਟੀਸੀ ਪੰਜਾਬੀ 'ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment