'ਅਰਦਾਸ ਕਰਾਂ' 'ਚ ਬੱਬਲ ਰਾਏ ਦੀ ਪਹਿਲੀ ਝਲਕ 'ਤੇ ਜੱਸੀ ਗਿੱਲ ਸਮੇਤ ਇਹਨਾਂ ਸਿਤਾਰਿਆਂ ਨੇ ਦਿੱਤੀ ਪ੍ਰਤੀਕਿਰਿਆ

written by Aaseen Khan | July 06, 2019

ਬੱਬਲ ਰਾਏ ਜਿੰਨ੍ਹਾਂ ਨੇ 'ਅਰਦਾਸ ਕਰਾਂ' ਫ਼ਿਲਮ 'ਚ ਆਪਣਾ ਫਰਸਟ ਲੁੱਕ ਸਾਂਝਾ ਕੀਤਾ ਹੈ ਅਤੇ ਸਰਦਾਰ ਦੇ ਅਵਤਾਰ 'ਚ ਸ਼ਾਨਦਾਰ ਨਜ਼ਰ ਆ ਰਹੇ ਹਨ। ਇਹ ਪੋਸਟਰ ਸਾਂਝਾ ਕਰ ਬੱਬਲ ਰਾਏ ਨੇ ਆਪਣੇ ਸਰੋਤਿਆਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਜਿੱਥੇ ਉਹਨਾਂ ਦੇ ਫੈਨਸ ਬੱਬਲ ਰਾਏ ਨੂੰ ਅਰਦਾਸ ਕਰਾਂ ਫ਼ਿਲਮ 'ਚ ਰੋਲ ਲਈ ਵਧਾਈ ਦੇ ਰਹੇ ਹਨ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਬੱਬਲ ਰਾਏ ਦੇ ਇਸ ਖੁਲਾਸੇ ਤੋਂ ਬਾਅਦ ਉਹਨਾਂ ਨੂੰ ਮੁਬਾਰਕਾਂ ਦੇ ਰਹੇ ਹਨ।

ਜੱਸੀ ਗਿੱਲ,ਅਰਵਿੰਦਰ ਖਹਿਰਾ, ਪ੍ਰਭ ਗਿੱਲ, ਗੁਰਨਜ਼ਰ ਚੱਠਾ, ਇਮਰਾਨ ਬੇਦਿਲ, ਪ੍ਰੀਤ ਹੁੰਦਲ, ਰੁਬੀਨਾ ਬਾਜਵਾ ਕਾਮੇਡੀਅਨ ਜ਼ਾਕਿਰ ਖ਼ਾਨ ਅਤੇ ਗਾਇਕ ਕਮਲ ਖਹਿਰਾ ਸਮੇਤ ਹੋਰ ਵੀ ਕਈ ਸਿਤਾਰਿਆਂ ਨੇ ਬੱਬਲ ਰਾਏ ਦੀ ਤਸਵੀਰ ਦੇ ਹੇਠ ਕਮੈਂਟ ਕਰ ਖੁਸ਼ੀ ਜ਼ਾਹਿਰ ਕੀਤੀ ਹੈ। ਅਰਦਾਸ ਕਰਾਂ ਫ਼ਿਲਮ ਦੇ ਇਸ ਪੋਸਟਰ ਦੀ ਗੱਲ ਕਰੀਏ ਤਾਂ ਇਸ 'ਚ ਬੱਬਲ ਤੇ ਰਘਵੀਰ ਬੋਲੀ ਨਜ਼ਰ ਆ ਰਹੇ ਹਨ ਤੇ ਖ਼ਾਸ ਗੱਲ ਇਹ ਹੈ ਕਿ ਰਘਵੀਰ ਬੋਲੀ ਬੱਬਲ ਰਾਏ ਦੇ ਮੋਢਿਆਂ 'ਤੇ ਬੈਠੇ ਨਜ਼ਰ ਆ ਰਹੇ ਹਨ। ਹੋਰ ਵੇਖੋ : ਦੂਜਿਆਂ 'ਚ ਕਮੀਆਂ ਕੱਢਣ ਵਾਲਿਆਂ ਨੂੰ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਦੀ ਨਸੀਹਤ
celebrities reaction on babbal rai appearance in Ardaas karaan Jassi Gill Prabh Gill babbal rai
ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਅਤੇ ਪ੍ਰੋਡਿਊਸ ਕੀਤੀ ਫ਼ਿਲਮ ਅਰਦਾਸ ਕਰਾਂ 19 ਜੁਲਾਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ ਅਤੇ ਗਿੱਪੀ ਗਰੇਵਾਲ ਸਮੇਤ ਕਈ ਵੱਡੇ ਚਿਹਰੇ ਨਜ਼ਰ ਆਉਣਗੇ।

0 Comments
0

You may also like