ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਸੈਲੀਬ੍ਰੇਟੀ ਮੈਨੇਜਰ ਨੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Written by  Shaminder   |  June 10th 2020 11:30 AM  |  Updated: June 10th 2020 11:30 AM

ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਸੈਲੀਬ੍ਰੇਟੀ ਮੈਨੇਜਰ ਨੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਅਤੇ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਸੈਲੀਬ੍ਰੇਟੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਹੋ ਗਈ ਹੈ ।ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ । ਪਰ ਮੀਡੀਆ ਰਿਪੋਰਟਸ ‘ਤੇ ਗੌਰ ਕਰੀਏ ਤਾਂ ੳੇੁਨ੍ਹਾਂ ਨੇ ਆਪਣੀ ਬਿਲਡਿੰਗ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ ।ਦਿਸ਼ਾ ਨੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਵਰੁਣ ਸ਼ਰਮਾ ਦੇ ਨਾਲ ਕੰਮ ਕੀਤਾ ਹੈ ।

https://www.instagram.com/p/CBNwTQrB2_9/

ਵਰੁਣ ਸ਼ਰਮਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਲਿਖਿਆ ਕਿ “ਸ਼ਬਦ ਘੱਟ ਹਨ, ਮੈਂ ਸਪੀਚਲੈੱਸ ਹਾਂ ।ਅਜਿਹਾ ਪਿਆਰਾ ਵਿਅਕਤੀ, ਪਿਆਰਾ ਮਿੱਤਰ, ਤੁਸੀਂ ਉਹ ਮੁਸਕਰਾਹਟ ਹਰ ਰੋਜ਼ ਤੁਹਾਡੇ ਚਿਹਰੇ ‘ਤੇ ਰਹਿੰਦੀ ਸੀ । ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਤੁਸੀਂ ਚਲੇ ਗਏ ਹੋ । ਇਹ ਸਭ ਕੁਝ ਬਹੁਤ ਜਲਦੀ ਹੋ ਗਿਆ ।

https://www.instagram.com/p/CAK3B3IjGq8/

ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਨੂੰ ਮਲਾਡ 'ਚ ਆਪਣੀ ਬਿਲਡਿੰਗ ਦੀ 14ਵੀਂ ਮੰਜ਼ਿਲ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ।  ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਤੇ ਅਜੇ ਵੀ ਮੌਤ ਦਾ ਕਾਰਨ ਜਾਣਨ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਦਿਸ਼ਾ ਨੇ ਵਰੂਣ ਸ਼ਰਮਾ ਦੇ ਨਾਲ ਲਗਪਗ ਇਕ ਸਾਲ ਤਕ ਕੰਮ ਕੀਤਾ ਸੀ। ਰਿਪੋਰਟ ਮੁਤਾਬਕ ਕਾਮੇਡੀਅਨ ਭਾਰਤੀ ਸਿੰਘ ਤੇ ਐਕਟਰ ਐਸ਼ਵਰਿਆ ਰਾਏ ਬੱਚਨ ਨਾਲ ਵੀ ਦਿਸ਼ਾ ਕੰਮ ਕਰ ਚੁੱਕੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network