Sara Ali Khan: ਪੰਜਾਬੀ ਖਾਣੇ ਦਾ ਆਨੰਦ ਮਾਣਦੀ ਨਜ਼ਰ ਆਈ ਸਾਰਾ ਅਲੀ ਖ਼ਾਨ, ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਘੁੰਮਣ ਦਾ ਬਹੁਤ ਸ਼ੌਕ ਹੈ। ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਾਰਾ ਕੰਮ ਤੋਂ ਸਮਾਂ ਮਿਲਦੇ ਹੀ ਟ੍ਰਿਪ ਕਰਦੀ ਹੈ। ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਪੰਜਾਬ ਦੇ ਟੂਰ ਉੱਤੇ ਹੈ। ਇਸ ਦੌਰਾਨ ਸਾਰਾ ਪੰਜਾਬੀ ਖਾਣੇ ਦਾ ਆਨੰਦ ਮਾਣਦੀ ਨਜ਼ਰ ਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Written by  Pushp Raj   |  March 17th 2023 11:22 AM  |  Updated: March 17th 2023 11:22 AM

Sara Ali Khan: ਪੰਜਾਬੀ ਖਾਣੇ ਦਾ ਆਨੰਦ ਮਾਣਦੀ ਨਜ਼ਰ ਆਈ ਸਾਰਾ ਅਲੀ ਖ਼ਾਨ, ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ

Sara Ali khan enjoys Punjabi Food: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੀ ਜ਼ਿੰਦਗੀ ਖੁੱਲ੍ਹ ਕੇ ਬਤੀਤ ਕਰਦੀ ਹੈ। ਉਹ ਅਕਸਰ ਆਪਣੇ ਕੰਮ ਤੋਂ ਵਿਹਲੇ ਹੋ ਕੇ ਵੱਖ-ਵੱਖ ਥਾਵਾਂ 'ਤੇ ਘੁੰਮਣਾ ਪਸੰਦ ਕਰਦੀ ਹੈ ਅਤੇ ਇਸ ਗੱਲ ਦਾ ਸਬੂਤ ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਰਾਹੀਂ ਦਿੰਦੀ ਹੈ। 

ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਬਟੋਰਦੀ ਹੈ। ਇਸ ਦੌਰਾਨ ਅਦਾਕਾਰਾ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਸਾਰਾ ਅਲੀ ਖ਼ਾਨ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਸ਼ੇਅਰ ਕੀਤਾ ਹੈ। ਜੋ ਸੋਸ਼ਲ ਮੀਡੀਆ 'ਤੇ ਹਰ ਪਾਸੇ ਛਾਈ ਹੋਈ ਹੈ। ਵੀਡੀਓ 'ਚ ਸਾਰਾ ਅਲੀ ਖਾਨ ਇੱਕ ਆਟੋ ਦੀ ਸਵਾਰੀ ਕਰਦੀ ਨਜ਼ਰ ਆ ਰਹੀ ਹੈ ਅਤੇ ਉਹ ਖ਼ੁਦ ਇਹ ਵੀਡੀਓ ਬਣਾ ਰਹੀ ਹੈ। ਪਹਿਲਾਂ ਉਹ ਆਪਣਾ ਚਿਹਰਾ ਦਿਖਾਉਂਦੀ ਹੈ, ਫਿਰ ਪੰਜਾਬ ਦੀਆਂ ਸੜਕਾਂ ਅਤੇ ਫਿਰ ਆਟੋ ਚਾਲਕ ਨੂੰ ਪੁੱਛਦੀ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ। ਜਿਸ ਦੇ ਜਵਾਬ ਵਿੱਚ ਉਹ ਕਹਿੰਦਾ ਹੈ ਪੰਜਾਬ । ਸਾਰਾ ਕਹਿੰਦੀ ਹੈ ਪਰ ਅਸੀਂ ਤਾਂ ਪੰਜਾਬ 'ਚ ਹੀ ਹਾਂ।

ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ  ਹੈ ਕਿ ਸਾਰਾ ਇੱਕ ਢਾਬੇ 'ਤੇ ਰੁਕਦੀ ਹੈ ਅਤੇ ਇੱਥੇ ਉਹ ਪੰਜਾਬੀ ਖਾਣੇ ਦਾ ਆਨੰਦ ਲੈ ਰਹੀ ਹੈ। ਅਭਿਨੇਤਰੀ ਨੇ ਪਰੋਸੇ ਜਾਣ ਵਾਲੇ ਖਾਣੇ ਬਾਰੇ ਦੱਸਿਆ। ਸਾਰਾ ਦੇ ਫੈਨਜ਼ ਉਸ ਦੇ ਖੁੱਲ੍ਹੇ ਸੁਭਾਅ ਨੂੰ ਬਹੁਤ ਪਸੰਦ ਕਰਦੇ ਹਨ। ਸਾਰਾ ਨੂੰ ਸਥਾਨਕ ਲੋਕਾਂ ਨਾਲ ਮਿਲਣਾ ਅਤੇ ਉੱਥੇ ਖਾਣਾ ਖਾਣਾ ਪਸੰਦ ਹੈ। ਉਹ ਅਕਸਰ ਅਜਿਹੀਆਂ ਗੱਲਾਂ ਕਰਦੀ ਰਹਿੰਦੀ ਹੈ। ਸਾਰਾ ਦੇ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

ਹੋਰ ਪੜ੍ਹੋ: Viral News: ਰੈਪਿਡੋ ਡਰਾਈਵਰ ਨੇ ਮਹਿਲਾ ਗਾਹਕ ਨੂੰ ਅੱਧੀ ਰਾਤ ਭੇਜਿਆ ਇਤਰਾਜ਼ਯੋਗ ਮੈਸੇਜ, ਚੈਟ ਹੋਈ ਵਾਇਰਲ

ਕੁਝ ਸੋਸ਼ਲ ਮੀਡੀਆ ਯੂਜ਼ਰ ਸਾਰਾ ਦੇ ਸੁਭਾਅ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ, ਉੱਥੇ ਹੀ ਕੁਝ ਯੂਜ਼ਰਸ ਅਜਿਹੇ ਹਨ ਜੋ ਸਾਰਾ ਦਾ ਨਾਂ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਜੋੜ ਰਹੇ ਹਨ। ਕੁਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਇਹ ਸੱਚ ਹੈ ਕਿ ਉਹ ਹੁਣ ਪੰਜਾਬੀ ਖਾਣਾ ਖਾਣ ਦੀ ਆਦਤ ਪਾ ਰਹੀ ਹੈ ਤਾਂ ਜੋ ਸ਼ੁਭਮਨ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇੱਕ ਨੇ ਲਿਖਿਆ ਹੈ ਕਿ ਉਹ ਚੰਡੀਗੜ੍ਹ ਵਿੱਚ ਹੈ। ਇੱਕ ਨੇ ਲਿਖਿਆ। ਸਾਰਾ ਦਾ ਆਟੋ  ਰਿਕਸ਼ਾ, ਫਰਾਰੀ ਗੱਡੀ ਨਾਲੋਂ ਤੇਜ਼ ਚੱਲ ਰਿਹਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network