ਨਿਸ਼ਾ ਬਾਨੋ ਦੀ ਇਸ ਤਰ੍ਹਾਂ ਹੋਈ ਸੀ ਪੰਜਾਬੀ ਇੰਡਸਟਰੀ ਵਿੱਚ ਐਂਟਰੀ, ਮਾਡਲ ਬਣਨ ਦਾ ਸੀ ਸੁਫ਼ਨਾ

Written by  Rupinder Kaler   |  February 10th 2020 04:40 PM  |  Updated: February 10th 2020 04:40 PM

ਨਿਸ਼ਾ ਬਾਨੋ ਦੀ ਇਸ ਤਰ੍ਹਾਂ ਹੋਈ ਸੀ ਪੰਜਾਬੀ ਇੰਡਸਟਰੀ ਵਿੱਚ ਐਂਟਰੀ, ਮਾਡਲ ਬਣਨ ਦਾ ਸੀ ਸੁਫ਼ਨਾ

ਨਿਸ਼ਾ ਬਾਨੋ ਪੰਜਾਬੀ ਇੰਡਸਟਰੀ ਦਾ ਉਹ ਨਾਂਅ ਹੈ ਜਿਸ ਨੇ ਨਾ ਸਿਰਫ਼ ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ ਬਲਕਿ ਉਸ ਦੀ ਅਦਾਕਾਰੀ ਵੀ ਬਾਕਮਾਲ ਹੈ ।ਨਿਸ਼ਾ ਬਾਨੋ ਮੁਤਾਬਿਕ ਇੰਡਸਟਰੀ ਵਿੱਚ ਉਹਨਾਂ ਦਾ ਜੋ ਨਾਂਅ ਬਣਿਆ ਹੈ ਉਹ ਕਰਮਜੀਤ ਅਨਮੋਲ ਕਰਕੇ ਬਣਿਆ ਹੈ ।ਨਿਸ਼ਾ ਬਾਨੋ ਨੇ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਗੱਲਬਾਤ ਕਰਦੇ ਹੋਏ ਦੱਸਿਆ ਕਿ ‘ਜਦੋਂ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਚੰਡੀਗੜ੍ਹ ਆ ਗਏ ਸਨ ਤਾਂ ਜੋ ਉਹ ਮਾਡਲਿੰਗ ਦੇ ਖੇਤਰ ਵਿੱਚ ਕਰੀਅਰ ਬਣਾ ਸਕਣ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਕਰਮਜੀਤ ਅਨਮੋਲ ਨਾਲ ਹੋ ਗਈ ।

https://www.instagram.com/p/B63CXyahdpG/

ਇਸ ਮੁਲਾਕਾਤ ਦੌਰਾਨ ਜਦੋਂ ਉਹਨਾਂ ਨੇ ਨਿਸ਼ਾ ਦੀ ਆਵਾਜ਼ ਸੁਣੀ ਤਾਂ ਕਰਮਜੀਤ ਅਨਮੋਲ ਨੇ ਉਹਨਾਂ ਨੂੰ ਗਾਇਕੀ ਦੇ ਖੇਤਰ ਕਰੀਅਰ ਬਨਾਉਣ ਦੀ ਸਲਾਹ ਦਿੱਤੀ ਤੇ ਬਕਾਇਦਾ ਉਸ ਸਿਗਿੰਗ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ । ਇਸ ਤੋਂ ਬਾਅਦ ਕਰਮਜੀਤ ਅਨਮੋਲ ਹੀ ਨਿਸ਼ਾ ਬਾਨੋ ਨੂੰ ਅਦਾਕਾਰੀ ਦੇ ਖੇਤਰ ਵਿੱਚ ਲੈ ਕੇ ਆਏ’ ।

ਨਿਸ਼ਾ ਬਾਨੋ ਤੇ ਕਰਮਜੀਤ ਅਨਮੋਲ ਇਸ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਤੋਂ ਪਰਦਾ ਹਟਾਉਣਗੇ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ, ਸੋ ਦੇਖਣਾ ਨਾਲ ਭੁੱਲਣ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network