ਅੱਜ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਲੱਗਣਗੀਆਂ ਰੌਣਕਾਂ, ਕਿਉਂਕਿ ਆ ਰਹੀਆਂ ਨੇ ‘ਨੂਰਾ ਸਿਸਟਰ’

written by Lajwinder kaur | January 29, 2020

ਪੀਟੀਸੀ ਨੈੱਟਵਰਕ ਜੋ ਕਿ ਪੰਜਾਬੀ ਤੇ ਪੰਜਾਬੀਅਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਖਰੇ-ਵੱਖਰੇ ਉਪਰਾਲੇ ਕਰਦੇ ਰਹਿੰਦੇ ਨੇ। ਜਿਸਦੇ ਚੱਲਦੇ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅ ਵੀ ਚਲਾਏ ਜਾ ਰਹੇ ਹਨ। ਇਸ ਸਿਲਸਿਲੇ ਦੇ ਚੱਲਦੇ ਇੱਕ ਹੋਰ ਨਵਾਂ ਸ਼ੋਅ ਸ਼ੁਰੂ ਕੀਤਾ ਗਿਆ ਹੈ, ‘ਚਾਹ ਦਾ ਕੱਪ ਸੱਤੀ ਦੇ ਨਾਲ’। ਇਸ  ਸ਼ੋਅ ‘ਚ ਸੈਲੀਬ੍ਰੇਟੀਜ਼ ਦੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਤੋਂ ਇਲਾਵਾ ਕਲਾਕਾਰਾਂ ਦੇ ਨਾਲ ਮਸਤੀ ਵੀ ਕੀਤੀ ਜਾਂਦੀ ਹੈ। ਜੀ ਹਾਂ ਪੰਜਾਬੀ ਗਾਇਕਾ, ਲੇਖਿਕਾ ਤੇ ਮਸ਼ਹੂਰ ਐਂਕਰ ਸਤਿੰਦਰ ਸੱਤੀ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ।

ਹੋਰ ਵੇਖੋ:ਗਿੱਪੀ ਗਰੇਵਾਲ ਨੇ ਕੀਤਾ ‘ਕੈਰੀ ਆਨ ਜੱਟਾ-3’ ਦਾ ਐਲਾਨ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ ਉਨ੍ਹਾਂ ਦੇ ਇਸ ਸ਼ੋਅ ‘ਚ ਪੰਜਾਬੀ ਹਸਤੀਆਂ ਦੇ ਨਾਲ ਜੁੜੇ ਦਿਲਚਸਪ ਕਿੱਸੇ ਸਾਹਮਣੇ ਆਉਣਗੇ। ਇਸ ਵਾਰ ਇਸ ਸ਼ੋਅ ‘ਚ ਰੌਣਕਾਂ ਲਗਾਉਣਗੇ ਨੂਰਾ ਸਿਸਟਰ। ਸੂਫ਼ੀ ਗਾਇਕਾ ਜੋਤੀ ਤੇ ਸੁਲਤਾਨਾ ਸ਼ੋਅ ‘ਚ ਦੱਸਣਗੀਆਂ ਕਿ ਕਿਵੇਂ ਬਣੀਆਂ ‘ਨੂਰਾ ਸਿਸਟਰ’। ਇਸ ਤੋਂ ਇਲਾਵਾ ਉਹ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਹੋਰ ਦਿਲਚਸਪ ਕਿੱਸੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
ਸਤਿੰਦਰ ਸੱਤੀ ਤੇ ਨੂਰਾ ਸਿਸਟਰ ਦਾ ਖ਼ਾਸ ਰਾਬਤਾ ਦੇਖਣ ਨੂੰ ਮਿਲੇਗੀ 29 ਜਨਵਰੀ ਯਾਨੀ ਕਿ ਅੱਜ ਰਾਤ 8.30 ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਤੋਂ ਇਲਾਵਾ ਦਰਸ਼ਕ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਦਾ ਅਨੰਦ ਪੀਟੀਸੀ ਪਲੇਅ ਐਪ ਉੱਤੇ ਲੈ ਸਕਦੇ ਨੇ। ਇਸ ਸ਼ੋਅ ‘ਚ ਕੌਰ ਬੀ ਤੇ ਜੱਸੀ ਗਿੱਲ ਚਾਰ ਚੰਨ ਲਗਾ ਚੁੱਕੇ ਹਨ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।  

0 Comments
0

You may also like