ਅਮਰਿੰਦਰ ਗਿੱਲ ਤੇ ਗੁਰਸ਼ਬਦ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ‘ਚੱਲ ਮੇਰਾ ਪੁੱਤ-2’ ਦਾ ਪਹਿਲਾ ਗੀਤ, ਸਾਹਮਣੇ ਆਇਆ ਪੋਸਟਰ

Written by  Lajwinder kaur   |  February 18th 2020 04:14 PM  |  Updated: February 18th 2020 04:14 PM

ਅਮਰਿੰਦਰ ਗਿੱਲ ਤੇ ਗੁਰਸ਼ਬਦ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ‘ਚੱਲ ਮੇਰਾ ਪੁੱਤ-2’ ਦਾ ਪਹਿਲਾ ਗੀਤ, ਸਾਹਮਣੇ ਆਇਆ ਪੋਸਟਰ

ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜੋ ਕਿ ਬਹੁਤ ਜਲਦ ਆਪਣੀ ਇਸ ਸਾਲ ਦੀ ਪਹਿਲੀ ਫ਼ਿਲਮ ‘ਚੱਲ ਮੇਰਾ ਪੁੱਤ-2’ ਲੈ ਕੇ ਆ ਰਹੇ ਨੇ। ‘ਚੱਲ ਮੇਰਾ ਪੁੱਤ-2’ ਸਾਲ 2019 ‘ਚ ਆਈ ‘ਚੱਲ ਮੇਰਾ ਪੁੱਤ’ ਦਾ ਸਿਕਵਲ ਹੈ ।

ਹੋਰ ਵੇਖੋ:ਯਾਰ ਅਣਮੁੱਲੇ ਰਿਟਰਨਜ਼ ਦੀ ਰਿਲੀਜ਼ ਡੇਟ ‘ਚ ਬਦਲਾਅ, ਹੁਣ ਦੋਸਤੀਆਂ ਦੀਆਂ ਗੱਲਾਂ ਹੋਣਗੀਆਂ ਇਸ ਦਿਨ

ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ । ਫ਼ਿਲਮ ਦੇ ਰਿਲੀਜ਼ਿੰਗ ਪੋਸਟਰ ਤੋਂ ਬਾਅਦ ਫ਼ਿਲਮ ਦੇ ਪਹਿਲੇ ਗੀਤ ਦਾ ਪੋਸਟਰ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਜੀ ਹਾਂ ਫ਼ਿਲਮ ਦਾ ਪਹਿਲਾ ਗੀਤ ‘ਬੂਟਾ ਗਾਲ੍ਹਾਂ ਕੱਢਦਾ ਏ’ ਟਾਈਟਲ ਹੇਠ ਰਿਲੀਜ਼ ਹੋਵੇਗਾ । ਫਨੀ ਟਾਈਟਲ ਵਾਲਾ ਇਹ ਗੀਤ ਅਮਰਿੰਦਰ ਗਿੱਲ ਤੇ ਗੁਰਸ਼ਬਦ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਸੱਤਾ ਵੈਰੇਵਾਲੀਆ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਡਾਕਟਰ ਜ਼ਿਊਸ ਦਾ ਹੋਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ ।

ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਇਨ੍ਹਾਂ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਵਰਗੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਜਨਜੋਤ ਸਿੰਘ ਵੱਲੋਂ ‘ਚੱਲ ਮੇਰਾ ਪੁੱਤ 2’ ਨੂੰ ਡਾਇਰੈਕਟ ਕੀਤਾ ਗਿਆ ਹੈ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network