ਗਾਇਕ ਗੈਰੀ ਸੰਧੂ ਇਸ ਪੰਜਾਬੀ ਫ਼ਿਲਮ ’ਚ ਆਉਣਗੇ ਨਜ਼ਰ

Written by  Rupinder Kaler   |  February 17th 2020 05:41 PM  |  Updated: February 17th 2020 05:41 PM

ਗਾਇਕ ਗੈਰੀ ਸੰਧੂ ਇਸ ਪੰਜਾਬੀ ਫ਼ਿਲਮ ’ਚ ਆਉਣਗੇ ਨਜ਼ਰ

ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ-2’ ਦੀ ਰਿਲੀਜਿੰਗ ਡੇਟ ਦਾ ਐਲਾਨ ਕਰਨ ਤੋਂ ਬਾਅਦ ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦੀ ਸਟਾਰ ਕਾਸਟ ਤੋਂ ਜਾਣੂ ਕਰਵਾਇਆ ਹੈ । ‘ਚੱਲ ਮੇਰਾ ਪੁੱਤ-2’ ਵਿੱਚ ਭਾਵੇਂ ਜ਼ਿਆਦਾਤਰ ਅਦਾਕਾਰ ਪੁਰਾਣੇ ਹੀ ਹਨ ਪਰ ਇਹਨਾਂ ਪੁਰਾਣੇ ਅਦਾਕਾਰਾਂ ਵਿੱਚ ਇੱਕ ਨਵਾਂ ਨਾਂਅ ਸ਼ਾਮਿਲ ਕੀਤਾ ਗਿਆ ਹੈ । ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ, ਸਿਮੀ ਚਾਹਲ ਤੋਂ ਇਲਾਵਾ ਗੈਰੀ ਸੰਧੂ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

https://www.instagram.com/p/B8k5FgOA12P/

ਇਹਨਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰ ਇਫਤਿਕਾਰ ਠਾਕੁਰ, ਨਾਸਿਰ, ਅਕਰਮ ਉਦਾਸ ਜਫਰੀ ਖ਼ਾਨ ਨਜ਼ਰ ਆਉਣਗੇ । ਇਸੇ ਤਰ੍ਹਾਂ ਗੁਰਸ਼ਬਦ, ਹਰਦੀਪ ਗਿੱਲ, ਨਿਰਮਲ ਰਿਸ਼ੀ ਤੇ ਰੂਬੀ ਹੋਵੇਗੀ । ਇਸ ਫ਼ਿਲਮ ਨੂੰ ਜਨਜੋਤ ਸਿੰਘ ਡਾਇਰੈਕਟ ਕਰ ਰਹੇ ਹਨ ਤੇ ਰਾਜੇਸ਼ ਧਵਨ ਨੇ ਫ਼ਿਲਮ ਦੀ ਸਕਰਿਪਟ ਲਿਖੀ ਹੈ ।

https://www.instagram.com/p/B8jCSt7gSsI/

ਇਹ ਫ਼ਿਲਮ ਇਸੇ ਸਾਲ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ‘ਚੱਲ ਮੇਰਾ ਪੁੱਤ’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਸ਼ੰਘਰਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ, ਇਸ ਫ਼ਿਲਮ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਸੀਕਵਲ ਦੀ ਕਹਾਣੀ ਵੀ ਉਸੇ ਤਰ੍ਹਾਂ ਦੀ ਹੋਵੇਗੀ ।

https://www.instagram.com/p/B8mBbIkgStA/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network