ਅਮਰਿੰਦਰ ਗਿੱਲ ਨੇ ‘ਚੱਲ ਮੇਰਾ ਪੁੱਤ 2’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

Written by  Lajwinder kaur   |  February 03rd 2020 11:03 AM  |  Updated: February 03rd 2020 11:03 AM

ਅਮਰਿੰਦਰ ਗਿੱਲ ਨੇ ‘ਚੱਲ ਮੇਰਾ ਪੁੱਤ 2’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜਿਨ੍ਹਾਂ  ਪੰਜਾਬੀ ਫ਼ਿਲਮੀ ਜਗਤ ਨੂੰ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ। ਜੋ ਇਸ ਸਾਲ ਦੀ ਸ਼ੁਰੂਆਤ ‘ਚੱਲ ਮੇਰਾ ਪੁੱਤ 2’ ਦੇ ਨਾਲ ਕਰਨ ਜਾ ਰਹੇ ਹਨ। ਜੀ ਹਾਂ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੀ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

View this post on Instagram

 

Stay Tuned ~

A post shared by HARMANJEET (@harmanranitatt) on

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਦੇ ਨਵੇਂ ਗੀਤ ‘ਚੰਡੀਗੜ੍ਹ’ ਦਾ ਟੀਜ਼ਰ ਆਇਆ ਸਾਹਮਣੇ, ਗਾਇਕ ਨੇ ਪਿੰਡਾਂ ਦੇ ਜਵਾਕਾਂ ਬਾਰੇ ਆਖੀ ਇਹ ਗੱਲ, ਦੇਖੋ ਵੀਡੀਓ

ਦੱਸ ਦਈਏ ਚੱਲ ਮੇਰਾ ਪੁੱਤ 2 ਸਾਲ 2019 ‘ਚ ਆਈ ‘ਚੱਲ ਮੇਰਾ ਪੁੱਤ’ ਦਾ ਸਿਕਵਲ ਭਾਗ ਹੈ। ਇਕ ਵਾਰ ਫਿਰ ਤੋਂ ਦੋ ਮੁਲਕਾਂ ਦੀ ਸਾਂਝ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ। ਇਨ੍ਹਾਂ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਵਰਗੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।

ਜਨਜੋਤ ਸਿੰਘ ਵੱਲੋਂ ‘ਚੱਲ ਮੇਰਾ ਪੁੱਤ 2’ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ। ਫ਼ਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰ ਰਿਹਾ ਹੈ। ਦੋ ਮੁਲਕਾਂ ਦੀ ਸਾਂਝ ਵਾਲੀ ਇਹ ਫ਼ਿਲਮ 13 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network