
‘ਚੱਲ ਮੇਰਾ ਪੁੱਤ-3’ (Chal Mera Putt 3) ਜਿਸ ਨੇ ਬਾਕਸ ਆਫ਼ਿਸ ਉੱਤੇ ਪੂਰੀ ਧੱਕ ਪਾਈ ਹੋਈ ਹੈ। ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਦੇ ਸਿਨੇਮੇ ਘਰਾਂ ‘ਚ ਇਸ ਫ਼ਿਲਮ ਨੂੰ ਖੂਬ ਪਿਆਰ ਮਿਲ ਰਿਹਾ ਹੈ। ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਫ਼ਿਲਮ ਦਾ ਪਹਿਲਾ ਤੇ ਨਵਾਂ ਗੀਤ ‘ਚੰਨਾ ਵੇ ਚੰਨਾ’(Channa Ve Channa) ਰਿਲੀਜ਼ ਕਰ ਦਿੱਤਾ ਹੈ।
ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ
ਜੀ ਹਾਂ ਦਰਸ਼ਕਾਂ ਨੂੰ ਇਹ ਗੀਤ ਸਿਨੇਮਾ ਘਰਾਂ ‘ਚ ਤਾਂ ਸੁਣਨ ਨੂੰ ਮਿਲ ਰਿਹਾ ਹੈ । ਪਰ ਹੁਣ ਇਸ ਨੂੰ ਯੂਟਿਊਬ ਉੱਤੇ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਪਿਆਰ ਦੇ ਰੰਗਾਂ ਨਾਲ ਭਰਿਆ ਇਹ ਗੀਤ ਹਰ ਇੱਕ ਦੇ ਦਿਲ ਨੂੰ ਸਕੂਨ ਦੇ ਰਿਹਾ ਹੈ। ਇਸ ਗੀਤ ਨੂੰ ਫ਼ਿਲਮ ਦੇ ਕਿਰਦਾਰ ਜਿੰਦਰ ਸੈਵੀ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਗਾਇਕ ਗੁਰਸ਼ਬਦ Gurshabad ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਤੇ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ। Rhythm Boyz ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੇਣਾ।
ਹੋਰ ਪੜ੍ਹੋ : ਹੌਸਲਾ ਰੱਖ: ‘Guitar’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਲਵ ਕਮਿਸਟਰੀ
ਫ਼ਿਲਮ ਦੇ ਤੀਜੇ ਭਾਗ ਨੂੰ ਵੀ ਡਾਇਰੈਕਟਰ ਜਨਜੋਤ ਸਿੰਘ ਨੇ ਹੀ ਡਾਇਰੈਕਟ ਕੀਤਾ ਹੈ ਤੇ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ‘ਚੱਲ ਮੇਰਾ ਪੁੱਤ 3’ ‘ਚ ਵੀ ਅਮਰਿੰਦਰ ਗਿੱਲ (Amrinder Gill) ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ, ਕਰਮਜੀਤ ਅਨਮੋਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ, ਜ਼ਫ਼ਰੀ ਖਾਨ, ਸਾਜਨ ਅੱਬਾਸ ਵਰਗੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਸਾਂਝੇ ਪੰਜਾਬ ਵਾਲੀ ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤੀ ਗਈ ਹੈ।