ਗਾਇਕ ਤੋਂ ਅਦਾਕਾਰ ਬਣੇ ਦੋ ਦਿੱਗਜ ਗਾਇਕਾਂ ਦੀਆਂ ਫ਼ਿਲਮਾਂ ਇਸ ਸ਼ੁੱਕਰਵਾਰ ਬਣਨਗੀਆਂ ਸਿਨੇਮਾ ਘਰਾਂ ਦਾ ਸ਼ਿੰਗਾਰ

Written by  Lajwinder kaur   |  July 24th 2019 06:07 PM  |  Updated: July 24th 2019 06:09 PM

ਗਾਇਕ ਤੋਂ ਅਦਾਕਾਰ ਬਣੇ ਦੋ ਦਿੱਗਜ ਗਾਇਕਾਂ ਦੀਆਂ ਫ਼ਿਲਮਾਂ ਇਸ ਸ਼ੁੱਕਰਵਾਰ ਬਣਨਗੀਆਂ ਸਿਨੇਮਾ ਘਰਾਂ ਦਾ ਸ਼ਿੰਗਾਰ

ਗੱਲ ਕਰਦੇ ਹਾਂ ਇਸ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀਆਂ ਦੋ ਵੱਡੀਆਂ ਫ਼ਿਲਮਾਂ ਦੀ ਜਿਹੜੀਆਂ ਪੰਜਾਬ ਨਾਲ ਸੰਬੰਧ ਰੱਖਦੀਆਂ ਹਨ। ਜੀ ਹਾਂ ਪਹਿਲਾਂ ਗੱਲ ਕਰਦੇ ਹਾਂ ਸਾਂਝੇ ਪੰਜਾਬ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ਜਿਸ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੇ ਪਾਕਿਸਤਾਨੀ ਕਲਾਕਾਰ ਤੇ ਪੰਜਾਬੀ ਫ਼ਿਲਮੀ ਜਗਤ ਦੇ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਇਹ ਫ਼ਿਲਮ ਵਿਦੇਸ਼ਾਂ ‘ਚ ਕੰਮ ਕਰਦੇ ਪੰਜਾਬੀਆਂ ਦੀਆਂ ਕੰਮ ਤੋਂ ਲੈ ਕੇ ਉੱਥੇ ਪੱਕੇ ਹੋਣ ਤੱਕ ਕਿਹੜੀਆਂ -ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਉਸ ਨੂੰ ਖ਼ੂਬਸਰੂਤ ਢੰਗ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਜਨਜੋਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਹੈ। ਇਹ ਫ਼ਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ।

Chal Mera Putt And Arjun Patiala Big Clash On 26th July At Cinema Chal Mera Putt

ਹੋਰ ਵੇਖੋ:ਸੁਪਰ ਜੁਲਾਈ: ਵੱਡੇ ਪਰਦੇ ‘ਤੇ ਛਾਉਣਗੀਆਂ ਇਨ੍ਹਾਂ ਸਿਤਾਰਿਆਂ ਦੀਆਂ ਫ਼ਿਲਮਾਂ

ਗੱਲ ਕਰਦੇ ਹਾਂ ਦੂਜੇ ਪੰਜਾਬੀ ਗਾਇਕ ਤੇ ਅਦਾਕਾਰ ਦੀ। ਜੀ ਹਾਂ, ਉਹ ਨੇ ਦੋਸਾਂਝਾਂ ਵਾਲੇ ਦੇ ਨਾਂਅ ਨਾਲ ਮਸ਼ਹੂਰ ਦਿਲਜੀਤ ਦੋਸਾਂਝ ਦੀ, ਜਿਨ੍ਹਾਂ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਵੀ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਉਹ ਪੰਜਾਬ ਪੁਲਿਸ ਦੇ ਅਫ਼ਸਰ ਵਾਲੇ ਕਿਰਦਾਰ ਨੂੰ ਨਿਭਾਉਂਦੇ ਹੋਏ ਨਜ਼ਰ ਆਉਣਗੇ। ‘ਅਰਜੁਨ ਪਟਿਆਲਾ’ ਫ਼ਿਲਮ ‘ਚ ਕਾਮੇਡੀ ਦੇ ਨਾਲ ਫੈਮਿਲੀ ਡਰਾਮਾ ਵੀ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ। ਇਸ ਫ਼ਿਲਮ ਨੂੰ ਰੋਹਿਤ ਜੁਗਰਾਜ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵੇਂ ਫ਼ਿਲਮਾਂ ਦਰਸ਼ਕਾਂ ਦੀ ਉਮੀਂਦਾ ਉੱਤੇ ਕਿੰਨੀਆਂ ਖਰੀਆਂ ਉੱਤਰ ਪਾਉਂਦੀਆਂ ਨੇ।

Chal Mera Putt And Arjun Patiala Big Clash On 26th July At Cinema Arjun Patiala


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network