Advertisment

ਗਾਇਕ ਤੋਂ ਅਦਾਕਾਰ ਬਣੇ ਦੋ ਦਿੱਗਜ ਗਾਇਕਾਂ ਦੀਆਂ ਫ਼ਿਲਮਾਂ ਇਸ ਸ਼ੁੱਕਰਵਾਰ ਬਣਨਗੀਆਂ ਸਿਨੇਮਾ ਘਰਾਂ ਦਾ ਸ਼ਿੰਗਾਰ

author-image
By Lajwinder kaur
New Update
ਗਾਇਕ ਤੋਂ ਅਦਾਕਾਰ ਬਣੇ ਦੋ ਦਿੱਗਜ ਗਾਇਕਾਂ ਦੀਆਂ ਫ਼ਿਲਮਾਂ ਇਸ ਸ਼ੁੱਕਰਵਾਰ ਬਣਨਗੀਆਂ ਸਿਨੇਮਾ ਘਰਾਂ ਦਾ ਸ਼ਿੰਗਾਰ
Advertisment
ਗੱਲ ਕਰਦੇ ਹਾਂ ਇਸ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀਆਂ ਦੋ ਵੱਡੀਆਂ ਫ਼ਿਲਮਾਂ ਦੀ ਜਿਹੜੀਆਂ ਪੰਜਾਬ ਨਾਲ ਸੰਬੰਧ ਰੱਖਦੀਆਂ ਹਨ। ਜੀ ਹਾਂ ਪਹਿਲਾਂ ਗੱਲ ਕਰਦੇ ਹਾਂ ਸਾਂਝੇ ਪੰਜਾਬ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ਜਿਸ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੇ ਪਾਕਿਸਤਾਨੀ ਕਲਾਕਾਰ ਤੇ ਪੰਜਾਬੀ ਫ਼ਿਲਮੀ ਜਗਤ ਦੇ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਇਹ ਫ਼ਿਲਮ ਵਿਦੇਸ਼ਾਂ ‘ਚ ਕੰਮ ਕਰਦੇ ਪੰਜਾਬੀਆਂ ਦੀਆਂ ਕੰਮ ਤੋਂ ਲੈ ਕੇ ਉੱਥੇ ਪੱਕੇ ਹੋਣ ਤੱਕ ਕਿਹੜੀਆਂ -ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਉਸ ਨੂੰ ਖ਼ੂਬਸਰੂਤ ਢੰਗ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਜਨਜੋਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਹੈ। ਇਹ ਫ਼ਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। Chal Mera Putt And Arjun Patiala Big Clash On 26th July At Cinema Chal Mera Putt ਹੋਰ ਵੇਖੋ:ਸੁਪਰ ਜੁਲਾਈ: ਵੱਡੇ ਪਰਦੇ ‘ਤੇ ਛਾਉਣਗੀਆਂ ਇਨ੍ਹਾਂ ਸਿਤਾਰਿਆਂ ਦੀਆਂ ਫ਼ਿਲਮਾਂ ਗੱਲ ਕਰਦੇ ਹਾਂ ਦੂਜੇ ਪੰਜਾਬੀ ਗਾਇਕ ਤੇ ਅਦਾਕਾਰ ਦੀ। ਜੀ ਹਾਂ, ਉਹ ਨੇ ਦੋਸਾਂਝਾਂ ਵਾਲੇ ਦੇ ਨਾਂਅ ਨਾਲ ਮਸ਼ਹੂਰ ਦਿਲਜੀਤ ਦੋਸਾਂਝ ਦੀ, ਜਿਨ੍ਹਾਂ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਵੀ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਉਹ ਪੰਜਾਬ ਪੁਲਿਸ ਦੇ ਅਫ਼ਸਰ ਵਾਲੇ ਕਿਰਦਾਰ ਨੂੰ ਨਿਭਾਉਂਦੇ ਹੋਏ ਨਜ਼ਰ ਆਉਣਗੇ। ‘ਅਰਜੁਨ ਪਟਿਆਲਾ’ ਫ਼ਿਲਮ ‘ਚ ਕਾਮੇਡੀ ਦੇ ਨਾਲ ਫੈਮਿਲੀ ਡਰਾਮਾ ਵੀ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ। ਇਸ ਫ਼ਿਲਮ ਨੂੰ ਰੋਹਿਤ ਜੁਗਰਾਜ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵੇਂ ਫ਼ਿਲਮਾਂ ਦਰਸ਼ਕਾਂ ਦੀ ਉਮੀਂਦਾ ਉੱਤੇ ਕਿੰਨੀਆਂ ਖਰੀਆਂ ਉੱਤਰ ਪਾਉਂਦੀਆਂ ਨੇ। Chal Mera Putt And Arjun Patiala Big Clash On 26th July At Cinema Arjun Patiala
Advertisment

Stay updated with the latest news headlines.

Follow us:
Advertisment
Advertisment
Latest Stories
Advertisment