Advertisment

'ਚੱਲ ਮੇਰਾ ਪੁੱਤ' ਫ਼ਿਲਮ ਦੇ ਬਿਹਾਈਂਡ ਦਾ ਸੀਨ ਵੀ ਹੱਸਣ ਲਈ ਕਰ ਰਹੇ ਹਨ ਮਜ਼ਬੂਰ, ਵੀਡੀਓ ਹੋਰ ਰਹੀ ਖੂਬ ਵਾਇਰਲ  

author-image
By Rupinder Kaler
New Update
'ਚੱਲ ਮੇਰਾ ਪੁੱਤ' ਫ਼ਿਲਮ ਦੇ ਬਿਹਾਈਂਡ ਦਾ ਸੀਨ ਵੀ ਹੱਸਣ ਲਈ ਕਰ ਰਹੇ ਹਨ ਮਜ਼ਬੂਰ, ਵੀਡੀਓ ਹੋਰ ਰਹੀ ਖੂਬ ਵਾਇਰਲ  
Advertisment
ਅਮਰਿੰਦਰ ਗਿੱਲ ਛੇਤੀ ਹੀ ਆਪਣੀ ਨਵੀਂ ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ' ਲੈ ਕੇ ਆ ਰਹੇ ਹਨ । ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਫ਼ਿਲਮ ਵਿੱਚ ਪਾਕਿਸਤਾਨ ਦੇ ਵੀ ਕਈ ਅਦਾਕਾਰ ਦਿਖਾਈ ਦੇਣਗੇ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇਸ ਫ਼ਿਲਮ ਦੇ ਬਿਹਾਈਂਡ ਦਾ ਸੀਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । https://www.instagram.com/p/Bz5taeHluwB/ ਇਸ ਵੀਡੀਓ ਵਿੱਚ ਪਾਕਿਸਤਾਨੀ ਕਲਾਕਾਰ ਪੰਜਾਬੀ ਕਲਾਕਾਰਾਂ ਤੇ ਉਹਨਾਂ ਪਲਾਂ ਨੂੰ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਹ ਖੂਬ ਇਨਜੁਆਏ ਕਰ ਰਹੇ ਹਨ । ਫ਼ਿਲਮ ਦੇ ਬਿਹਾਈਂਡ ਦਾ ਸੀਨ ਵੀ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਣਗੇ ।
Advertisment
ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ । ਇਹ ਫ਼ਿਲਮ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੇ ਸੰਘਰਸ਼ ਯਾਨੀ ਪੀ.ਆਰ. ਲੈਣ ਲਈ ਕਿੰਝ ਪੰਜਾਬੀ ਮਸ਼ੱਕਤ ਦਾ ਸਾਹਮਣਾ ਕਰਦੇ ਹਨ ਅਤੇ ਕਿੰਝ ਪੁਲਿਸ ਤੋਂ ਬਚ ਕੇ ਕੰਮ ਕਰਦੇ ਹਨ ,ਦਿਖਾਇਆ ਜਾਵੇਗਾ। ਉੱਥੇ ਹੀ ਅਮਰਿੰਦਰ ਗਿੱਲ ਦੇ ਨਾਲ ਸਿਮੀ ਚਾਹਲ ਦੇ ਜੋੜੀ ਵੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਕਰਮ ਉਦਾਸ, ਨਾਸਿਰ ਚਿਨੋਤੀ, ਇਫ਼ਤਿਖ਼ਾਰ ਠਾਕੁਰ ਸਮੇਤ ਫ਼ਿਲਮ 'ਚ ਹੋਰ ਵੀ ਕਈ ਆਰਟਿਸਟ ਹਸਾਉਂਦੇ ਨਜ਼ਰ ਆਉਣਗੇ। ਜਨਜੋਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26  ਜੁਲਾਈ ਨੂੰ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। https://www.instagram.com/p/BzfBia2lXND/
Advertisment

Stay updated with the latest news headlines.

Follow us:
Advertisment
Advertisment
Latest Stories
Advertisment