ਅਜਿਹਾ ਕੀ ਹੋਇਆ ਕਿ ਅਮਰਿੰਦਰ ਗਿੱਲ ਨੂੰ ਮੰਗਣੇ ਪਏ ਸਿੰਮੀ ਚਾਹਲ ਤੋਂ ਉਧਾਰੇ ਪੈਸੇ, ਦੇਖੋ ਵੀਡੀਓ

written by Lajwinder kaur | July 16, 2019

ਤੁਸੀਂ ਵੀ ਹੈਰਾਨ ਹੋ ਰਹੇ ਹੋਣੇ ਕੇ ਇੰਨੇ ਵੱਡੇ ਸਿਤਾਰੇ ਅਮਰਿੰਦਰ ਗਿੱਲ ਨੂੰ ਕਿਉਂ ਸਿੰਮੀ ਚਾਹਲ ਤੋਂ ਲੈਣੇ ਪਿਆ ਉਧਾਰ। ਤਾਂ ਆਓ ਤੁਹਾਨੂੰ ਦੱਸਦੇ ਹਾਂ ਸਿੰਮੀ ਚਾਹਲ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਉੱਤੇ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਅਮਰਿੰਦਰ ਗਿੱਲ ਸਿੰਮੀ ਚਾਹਲ ਤੋਂ 2000 ਪਾਊਂਡ ਉਧਾਰੇ ਮੰਗਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਹ ਛੋਟੀ ਜਿਹੀ ਵੀਡੀਓ ਕਲਿੱਪ ਉਨ੍ਹਾਂ ਦੀ ਹਾਲ ਹੀ ਆਈ ਫ਼ਿਲਮ ‘ਚੱਲ ਮੇਰਾ ਪੁੱਤ’ ਦੇ ਟਰੇਲਰ ‘ਚੋਂ ਹੈ।

ਹੋਰ ਵੇਖੋ:ਕਿਸ ਨੂੰ ਪਤਾ ਸੀ ਇਹ ਜਵਾਕ ਵੱਡਾ ਹੋ ਕੇ ਪੰਜਾਬੀ ਇੰਡਸਟਰੀ ‘ਚ ਪਾਵੇਗਾ ਧੱਕ, ਦੱਸੋ ਕੌਣ ਹੈ ਇਹ ਗਾਇਕ? ਬੀਤੇ ਦਿਨੀਂ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੀ ਆਉਣ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਕਰਕੇ ਫ਼ਿਲਮ ਦਾ ਟਰੇਲਰ ਸ਼ੋਸਲ ਮੀਡੀਆ ਉੱਤੇ ਛਾਇਆ ਹੋਇਆ ਹੈ। ਜਿਸਦੇ ਚੱਲਦੇ ਸਿੰਮੀ ਚਾਹਲ ਨੇ ਛੋਟੀ ਜਿਹੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ‘ਚੱਲ ਮੇਰਾ ਪੁੱਤ’ ਜਿਹੜੀ ਕਿ ਸਾਂਝੇ ਪੰਜਾਬ ਨੂੰ ਪੇਸ਼ ਕਰੇਗੀ, ਜਿਹੜੀ ਵਿਦੇਸ਼ਾਂ ‘ਚ ਪੱਕੇ ਹੋਣ ਦੇ ਸੰਘਰਸ਼ ਕਰ ਰਹੇ ਹਨ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਟੀ, ਇਫ਼ਤਿਖ਼ਾਰ ਠਾਕੁਰ ਤੇ ਪੰਜਾਬੀ ਗਾਇਕ ਗੁਰਸ਼ਬਦ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਅਮਰਿੰਦਰ ਗਿੱਲ ਦੀ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਜਾਵੇਗੀ। ਇਸ ਫ਼ਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਨੂੰ ਜਨਜੋਤ ਸਿੰਘ ਡਾਇਰੈਕਟ ਕਰ ਰਹੇ ਹਨ।

0 Comments
0

You may also like